ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇਸ ਸਾਲ 23 ਸਤੰਬਰ ਨੂੰ ਬੇਟੀ ਰਾਬੀਆ ਨੂੰ ਜਨਮ ਦਿੱਤਾ ਸੀ। ਮਾਂ ਬਣਨ ਤੋਂ ਬਾਅਦ ਅਦਾਕਾਰਾ ਆਪਣੀ ਬੇਟੀ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਰਹੀ ਹੈ। ਅਜਿਹੇ ‘ਚ ਅਦਾਕਾਰਾ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਿਸੇ ਵੀ ਇਵੈਂਟ ਜਾਂ ਦੀਵਾਲੀ ਪਾਰਟੀ ਦਾ ਹਿੱਸਾ ਨਹੀਂ ਬਣ ਸਕਦੀ। ਇਸ ਲਈ ਅਦਾਕਾਰਾ ਆਪਣੇ ਪੁਰਾਣੇ ਦਿਨਾਂ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰ ਕੇ ਆਪਣੇ ਦਿਲ ਦੀ ਇੱਛਾ ਜ਼ਾਹਿਰ ਕੀਤੀ ਹੈ।
ਸਵਰਾ ਭਾਸਕਰ ਨੂੰ ਯਾਦ ਆ ਰਹੀ ਹੈ ਦੀਵਾਲੀ ਪਾਰਟੀ
ਨਵੀਂ ਮਾਂ ਬਣੀ ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਰੀਲ ਸ਼ੇਅਰ ਕੀਤੀ ਹੈ, ਜਿਸ ਦੀ ਸ਼ੁਰੂਆਤ ‘ਚ ਉਹ ਆਪਣੀ ਬੇਟੀ ਰਾਬੀਆ ਨਾਲ ਬੈੱਡ ‘ਤੇ ਪਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਫੋਨ ‘ਤੇ ਸਕ੍ਰੋਲ ਕਰਦੀ ਹੋੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ, ਜਿਸ ‘ਚ ਉਸ ਦੇ ਬਾਲੀਵੁੱਡ ਦੇ ਦੀਵਾਲੀ ਅੰਦਾਜ਼ ਨੂੰ ਦਿਖਾਇਆ ਹੈ। ਇਸ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ- ਮਾਂ ਬਣਨ ਤੋਂ ਬਾਅਦ ਮੈਨੂੰ ਉਹ ਸਭ ਯਾਦ ਆ ਰਿਹਾ ਹੈ ਜਦੋਂ ਮੈਂ ਤਿਆਰ ਹੁੰਦੀ ਸੀ ਤੇ ਥਾਂ-ਥਾਂ ਘੁੰਮਣ ਜਾਂਦੀ ਸੀ।
ਫਰਵਰੀ ‘ਚ ਹੋਇਆ ਸੀ ਵਿਆਹ
ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਇਸੇ ਸਾਲ ਦੋ ਵਾਰ ਵਿਆਹ ਕਰਵਾਇਆ ਸੀ, ਪਹਿਲਾਂ ਕੋਰਟ ਮੈਰਿਜ ਫਰਵਰੀ ਵਿਚ ਹੋਈ ਸੀ। ਉੱਥੇ ਹੀ ਵਿਆਹ ਮਾਰਚ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਪੂਰੀਆਂ ਰਸਮਾਂ ਨਾਲ ਹੋਇਆ।
ਦਿੱਲੀ ‘ਚ ਵਿਆਹ ਤੋਂ ਬਾਅਦ ਜੋੜੇ ਨੇ ਬਰੇਲੀ ‘ਚ ਵੀ ਸ਼ਾਨਦਾਰ ਰਿਸੈਪਸ਼ਨ ਰੱਖੀ, ਜਿਸ ‘ਚ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ। ਫਹਾਦ ਇੱਕ ਵਿਦਿਆਰਥੀ ਨੇਤਾ ਅਤੇ ਕਾਰਕੁਨ ਹੈ, ਜੋ ਸਮਾਜਵਾਦੀ ਪਾਰਟੀ ਦਾ ਮੈਂਬਰ ਹੈ। ਉਹ ਇਸ ਸਮੇਂ ਮਹਾਰਾਸ਼ਟਰ ਅਤੇ ਮੁੰਬਈ ਦੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਹਨ।


