ਜੇਐੱਨਐੱਨ, ਨਵੀਂ ਦਿੱਲੀ : ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਸ਼ੁਰੂ ਹੋਣ ਜਾ ਰਹੇ ਸੁਰਜੀਤ ਹਾਕੀ ਪ੍ਰਤੀਯੋਗਤਾ ’ਚ ਪਾਕਿਸਤਾਨ ਦੀਆਂ ਦੋ ਟੀਮਾਂ ’ਤੇ ਸ਼ਸ਼ੋਪੰਜ ਬਰਕਰਾਰ ਹੈ। ਟੀਮਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਟੂਰਨਾਮੈਂਟ ’ਚ ਹਿੱਸਾ ਲੈ ਸਕਦੀ ਹੈ। ਫਿਲਹਾਲ ਸੁਰਜੀਤ ਹਾਕੀ ਸੁਸਾਇਟੀ ਮੰਤਰਾਲੇ ਦੇ ਫੈਸਲੇ ਦਾ ਇੰਤਰਾਜ਼ ਕਰ ਰਹੀ ਹੈ। ਹਾਲ ਹੀ ’ਚ ਚੇਨਈ ’ਚ ਹਾਕੀ ਚੈਪੀਅਨਸ਼ਿਪ ’ਚ ਪਾਕਿਸਤਾਨ ਟੀਮ ਨੇ ਹਿੱਸਾ ਲਿਆ ਸੀ।

ਟੀਮ ਵਾਘਾ ਬਾਰਡਰ ਰਾਹੀਂ ਹਿੱਸਾ ਲੈਣ ਪਹੁੰਚੀ ਸੀ। ਏਸ਼ਿਆਈ ਖੇਡਾਂ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਪਾਕਿਸਤਾਨ ਦੀ ਟੀਮ ਇਸ ਤੋਂ ਪਹਿਲਾਂ ਵੀ ਕਈ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈ ਚੁੱਕੀ ਹੈ। ਜੇਕਰ ਪਾਕਿਸਤਾਨ ਦੀ ਟੀਮ ਟੂਰਨਾਮੈਂਟ ‘ਚ ਹਿੱਸਾ ਲੈਂਦੀ ਹੈ ਤਾਂ ਮੈਚ ਦਿਲਚਸਪ ਹੋਣਗੇ। ਸੁਸਾਇਟੀ ਨੂੰ ਆਸ ਹੈ ਕਿ ਟੀਮਾਂ ਨੂੰ ਮੰਤਰਾਲੇ ਦੁਆਰਾ ਹਰੀ ਝੰਡੀ ਮਿਲ ਸਕਦੀ ਹੈ। ਫਿਲਹਾਲ ਅਜੇ ਟੂਰਨਾਮੈਂਟ ਨੂੰ ਦਸ ਦਿਨ ਬਾਕੀ ਹਨ। ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਹਨ। ਟੀਮਾਂ ਦੀ ਨਿਯੁਕਤੀ ਤੱਕ ਇੰਤਜ਼ਾਰ ਕੀਤਾ ਗਿਆ ਹੈ। ਹਰ ਮੈਂਬਰ ਦੀ ਡਿਊਟੀ ਲਗਾਈ ਗਈ ਹੈ।

ਇਨ੍ਹਾਂ ਟੂਰਨਾਮੈਂਟਾਂ ’ਚ ਵਿਦੇਸ਼ੀ ਟੀਮਾਂ ਨੇ ਲਿਆ ਹੈ ਭਾਗ

ਸਾਲ 1989-ਪਾਕਿਸਤਾਨ, ਸਾਲ 1994-ਤਜ਼ਾਕਿਸਤਾਨ, ਸਾਲ 1995-ਰੂਸ, ਸਾਲ 1995-ਬੰਗਲਾਦੇਸ਼, ਸਾਲ 1996-ਮਲੇਸ਼ੀਆ, ਸਾਲ 1997- ਯੂਐੱਸਏ ਮਹਿਲਾ ਟੀਮ, ਸਾਲ 1997-ਰੂਸ-ਉਜ਼ਬੇਕਿਸਤਾਨ, ਸਾਲ 1998-ਰੂਸ, ਸਾਲ 2003-ਕੈਨੇਡਾ, ਸਾਲ 2004, 2005, 2006, 2007, 2008, 2010, ’ਚ ਪੁਰਸ਼ ਪਾਕਿਸਤਾਨ ਹਾਕੀ ਟੀਮ, ਸਾਲ 2011, 2012, 2013, 2014 ’ਚ ਪਾਕਿਸਤਾਨ ਦੀ ਪੁਰਸ਼ ਤੇ ਮਹਿਲਾ ਟੀਮ ਨੇ ਭਾਗ ਲਿਆ ਹੈ।

ਸਾਲ 2014 ਤੋਂ ਬਾਅਦ ਪਾਕਿਸਤਾਨ ਦੀਆਂ ਦੋ ਟੀਮਾਂ ਲੈ ਸਕਦੀਆਂ ਹਨ ਹਿੱਸਾ

ਸੁਰਜੀਤ ਹਾਕੀ ਟੂਰਨਾਮੈਂਟ 25 ਅਕਤੂਬਰ ਤੋਂ 3 ਨਵੰਬਰ ਤੱਕ ਚੱਲੇਗਾ। ਜਿਸ ’ਚ ਪਾਕਿਸਤਾਨ ਦੀਆਂ ਦੋ ਟੀਮਾਂ ਤੋਂ ਇਲਾਵਾ 18 ਟੀਮਾਂ ਭਾਗ ਲੈ ਰਹੀਆਂ ਹਨ। ਰੇਲਵੇ, ਇੰਡੀਅਨ ਆਇਲ, ਪੀਐੱਨਬੀ ਦਿੱਲੀ, ਪੰਜਾਬ ਐਂਡ ਸਿੰਧ ਬੈਂਕ, ਆਰਸੀਐੱਫ ਕਪੂਰਥਲਾ, ਐੱਫਸੀਆਈ ਦਿੱਲੀ, ਸੀਆਰਪੀਐੱਫ ਦਿੱਲੀ, ਇੰਡੀਅਨ ਏਅਰ ਫੋਰਸ, ਸੀਏਜੀ ਦਿੱਲੀ, ਸੀਆਈਪੀਐੱਫ ਦਿੱਲੀ, ਆਰਮੀ ਇਲੈਵਨ, ਆਈਟੀਬੀਪੀ ਜਲੰਧਰ, ਇੰਡੀਅਨ ਨੇਵੀ ਮੁੰਬਈ, ਏਅਰ ਇੰਡੀਆ ਮੁੰਬਈ, ਓਐੱਨਜੀਸੀ ਦਿੱਲੀ, ਪੰਜਾਬ ਪੁਲਿਸ, ਈਐੱਮਈ ਜਲੰਧਰ, ਬੀਐੱਸਐੱਫ ਜਲੰਧਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਸੁਰਜੀਤ ਹਾਕੀ ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਪਾਕਿਸਤਾਨ ਦੀਆਂ ਦੋ ਟੀਮਾਂ ਦੇ ਖੇਡਣ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। ਵਿਦੇਸ਼ ਮੰਤਰਾਲੇ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਟੀਮਾਂ ਟੂਰਨਾਮੈਂਟ ਦਾ ਹਿੱਸਾ ਬਣ ਸਕਦੀਆਂ ਹਨ। ਪਾਕਿਸਤਾਨ ਦੀ ਟੀਮ ਇਸ ਤੋਂ ਪਹਿਲਾਂ ਵੀ ਇਸ ਟੂਰਨਾਮੈਂਟ ਵਿੱਚ ਖੇਡ ਚੁੱਕੀ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਟੂਰਨਾਮੈਂਟ ਖੇਡਣ ਲਈ ਸਹਿਮਤੀ ਭੇਜੀ ਸੀ।