ਰਾਕੇਸ਼ ਨਈਅਰ, ਚੋਹਲਾ ਸਾਹਿਬ : ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰਰੀਤ ਸਿੰਘ ਰਾਏ ਵੱਲੋਂ ਵੀਰਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਸਰਜਨ ਤਰਨਤਾਰਨ ਡਾਕਟਰ ਗੁਰਪ੍ਰਰੀਤ ਸਿੰਘ ਰਾਏ ਵੱਲੋਂ ਦਫਤਰ ਪਹੁੰਚਣ ‘ਤੇ ਸਭ ਤੋਂ ਪਹਿਲਾਂ ਸਮੂਹ ਸਟਾਫ ਦੀ ਹਾਜ਼ਰੀ ਚੈਕਿੰਗ ਕੀਤੀ ਗਈ ਜਿਸਤੇ ਸਮੂਹ ਸਟਾਫ ਸਮੇਂ ਸਿਰ ਆਪਣੀ ਡਿਊਟੀ ‘ਤੇ ਹਾਜ਼ਰ ਪਾਇਆ ਗਿਆ। ਇਸ ਤੋਂ ਬਾਅਦ ਡਾ. ਗੁਰਪ੍ਰਰੀਤ ਸਿੰਘ ਰਾਏ ਵੱਲੋਂ ਸਮੂਹ ਸਟਾਫ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਾਭਪਾਤਰੀ ਨੂੰ ਸਮੇਂ ਸਿਰ ਪਹੁੰਚਾਉਣ। ਇਸ ਸਮੇਂ ਡਾ. ਗੁਰਪ੍ਰਰੀਤ ਸਿੰਘ ਰਾਏ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐੱਚਸੀ ਸਰਹਾਲੀ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ ਅਤੇ ਸਮੂਹ ਸਟਾਫ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ। ਇਸ ਸਮੇ ਡਾ. ਰਾਏ ਵੱਲੋਂ ਐਮਰਜੈਸੀ ਸੇਵਾਵਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਮਰੀਜਾਂ ਦਾ ਬਾਖੂਬੀ ਧਿਆਨ ਰੱਖਦੇ ਹੋਏ ਉਨਾਂ੍ਹ ਦਾ ਵਧੀਆ ਢੰਗ ਨਾਲ ਇਲਾਜ ਕਰਨ। ਇਸ ਸਮੇਂ ਡਾਕਟਰ ਜਗਜੀਤ ਸਿੰਘ, ਹਰਦੀਪ ਸਿੰਘ ਸੰਧੂ ਬੀਈਈ, ਪ੍ਰਧਾਨ ਅਵਤਾਰ ਸਿੰਘ, ਹੈਲਥ ਇੰਸਪੈਕਟਰ ਬਿਹਾਰੀ ਲਾਲ, ਜਸਕੀਰਤ ਸਿੰਘ ਫਾਰਮੇਸੀ ਅਫਸਰ, ਰੇਡੀਓਗ੍ਰਾਫਰ ਗੁਰਭੇਜ ਸਿੰਘ, ਐੱਲਐੱਚਵੀ ਸਵਿੰਦਰ ਕੌਰ, ਐੱਲਐੱਚਵੀ ਸੁਰਿੰਦਰ ਕੌਰ, ਏਐੱਨਐੱਮ ਜਸਪ੍ਰਰੀਤ ਕੌਰ, ਬਲਵਿੰਦਰ ਸਿੰਘ ਲੱਡੂ ਡਰਾਇਵਰ, ਤੇਜਿੰਦਰ ਸਿੰਘ ਵਾਰਡ ਅਟੈਂਡਡ ਆਦਿ ਹਾਜਰ ਸਨ।