ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕਈ ਬਾਲੀਵੁੱਡ ਸਿਤਾਰਿਆਂ ਨੇ ਨਵੇਂ ਸਾਲ ਤੋਂ ਪਹਿਲਾਂ 2023 ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਦੱਸਿਆ ਕਿ ਪਿਛਲਾ ਸਾਲ ਉਸ ਲਈ ਕਿਹੋ ਜਿਹਾ ਰਿਹਾ। ਜ਼ਿਆਦਾਤਰ ਮਸ਼ਹੂਰ ਹਸਤੀਆਂ ਨੇ ਚੰਗਾ ਸਮਾਂ ਬਿਤਾਉਣ ਦੀ ਗੱਲ ਕੀਤੀ। ਇਸ ਦੇ ਨਾਲ ਹੀ ਹੁਣ ਸੋਨਮ ਕਪੂਰ ਨੇ 2023 ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਹੈ, ਜੋ ਹੈਰਾਨ ਕਰਨ ਵਾਲਾ ਹੈ।

ਸੋਨਮ ਕਪੂਰ ਨੇ ਦੱਸਿਆ ਕਿ 2023 ਉਸ ਲਈ ਉਤਰਾਅ-ਚੜ੍ਹਾਅ ਵਾਲਾ ਰਿਹਾ। ਉਸ ਦੇ ਪਤੀ ਦੀ ਬਿਮਾਰੀ ਨੇ ਉਸ ਦੀ ਜ਼ਿੰਦਗੀ ਨੂੰ ਮੁਸ਼ਕਲਾਂ ਭਰਿਆ ਬਣਾ ਦਿੱਤਾ ਸੀ। ਹਾਲਾਂਕਿ, ਹੁਣ ਉਹ ਇਕ ਵਾਰ ਫਿਰ ਆਪਣੀ ਜ਼ਿੰਦਗੀ ਨੂੰ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਤੀ ਦੀ ਬਿਮਾਰੀ ਨੇ ਕੀਤਾ ਪਰੇਸ਼ਾਨ

ਸੋਨਮ ਕਪੂਰ ਨੇ ਪਤੀ ਆਨੰਦ ਆਹੂਜਾ ਤੇ ਬੇਟੇ ਵਾਯੂ ਨਾਲ ਇੰਸਟਾਗ੍ਰਾਮ ‘ਤੇ ਇਕ ਮੋਂਟਾਜ ਵੀਡੀਓ ਸ਼ੇਅਰ ਕੀਤੀ। ਪੋਸਟ ਦੇ ਨਾਲ ਕੈਪਸ਼ਨ ‘ਚ ਅਦਾਕਾਰਾ ਨੇ ਦੱਸਿਆ ਕਿ 2023 ‘ਚ ਉਨ੍ਹਾਂ ਦੇ ਪਤੀ ਨੂੰ ਇਕ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਇਲਾਜ ਕੋਈ ਵੀ ਡਾਕਟਰ ਨਹੀਂ ਕਰ ਸਕਿਆ। ਹਾਲਾਂਕਿ, ਅਖੀਰ ‘ਚ ਬਿਮਾਰੀ ਦਾ ਪਤਾ ਲਗਾਇਆ ਗਿਆ ਤੇ ਇਲਾਜ ਕੀਤਾ ਗਿਆ। ਇਸ ਦੇ ਨਾਲ ਹੁਣ ਸੋਨਮ ਤੇ ਆਨੰਦ ਇਕ ਵਾਰ ਫਿਰ ਆਪਣੇ ਕੰਮ ‘ਤੇ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।

ਅਦਾਕਾਰਾ ‘ਚ ਆਏ ਕਈ ਬਦਲਾਅ

ਸੋਨਮ ਕਪੂਰ ਨੇ ਕਿਹਾ, “ਪਿਛਲਾ ਸਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਮਾਤਾ-ਪਿਤਾ ਬਣਨ ਦੀ ਜ਼ਿੰਮੇਵਾਰੀ ਦੇ ਨਾਲ ਉਸ ਨਾਲ ਜੁੜੀਆਂ ਖੁਸ਼ੀਆਂ ਤੇ ਡਰ ਵੀ ਆਏ। ਇਸ ਗੱਲ ਨੂੰ ਸਮਝਣਾ ਕਿ ਇਮੋਸ਼ਨਲੀ, ਫਿਜ਼ੀਕਲ ਤੇ ਸਿਪ੍ਰੀਚੁਅਲੀ ਮੈਂ ਕਾਫੀ ਬਦਲ ਗਈ ਹਾਂ ਤੇ ਇਸ ਤਕਲੀਫ, ਐਕਸੈਪਟੈਂਸ ਤੇ ਅੰਤ ‘ਚ ਖੁਸ਼ ਰਹਿਣ ਦੇ ਨਾਲ ਆਇਆ ਹੈ।”

ਡਾਕਟਰ ਨਹੀਂ ਕਰ ਪਾ ਰਹੇ ਸੀ ਇਲਾਜ

ਅਭਿਨੇਤਰੀ ਨੇ ਅੱਗੇ ਕਿਹਾ, “ਫਿਰ ਮੇਰੇ ਪਤੀ ਦੇ ਬਹੁਤ ਬਿਮਾਰ ਹੋਣ ਨਾਲ ਨਜਿੱਠਣਾ, ਜਿਸਦਾ ਕੋਈ ਡਾਕਟਰ ਇਲਾਜ ਨਹੀਂ ਕਰ ਸਕਦਾ ਸੀ ਤੇ ਅੰਤ ਵਿੱਚ ਇਹ ਪਤਾ ਚੱਲਿਆ ਕਿ ਇਹ ਕੀ ਸੀ ਅਤੇ ਪੂਰੀ ਤਰ੍ਹਾਂ ਠੀਕ ਹੋ ਗਿਆ (ਇਹ ਨਰਕ ਦੇ ਤਿੰਨ ਮਹੀਨੇ ਸਨ, ਰੱਬ ਅਤੇ ਡਾਕਟਰ ਸਰੀਨ ਦਾ ਧੰਨਵਾਦ)। ਕਰੀਅਰ ‘ਚ ਤੇਜ਼ੀ ਨਾਲ ਅੱਗੇ ਵਧਦੇ ਪਤੀ ਨੂੰ ਉਨ੍ਹਾਂ ਦੇ ਕੰਮ ਵਿਚ ਸਪੋਰਟ ਕਰਦੇ ਹੋਏ ਇਕ ਵਾਰ ਫਿਰ ਆਪਣਾ ਕੰਮ ਸ਼ੁਰੂ ਕਰਨਾ। ਪਰਿਵਾਰ ਤੇ ਕਮਾਲ ਦੇ ਦੋਸਤਾਂ ਨਾਲ ਕੀਮਤੀ ਵਕਤ ਬਿਤਾਉਣ ਦੇ ਨਾਲ ਹੀ ਇਹ ਸਾਲ ਸਭ ਤੋਂ ਮੁਸ਼ਕਲ, ਸ਼ਾਨਦਾਰ ਤੇ ਖੁਸ਼ਹਾਲ ਰਿਹਾ ਹੈ।’

ਜੰਗ ‘ਤੇ ਬੋਲੀ ਸੋਨਮ

2024 ਬਾਰੇ ਗੱਲ ਕਰਦੇ ਹੋਏ ਸੋਨਮ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਇਹ ਸਾਲ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਕਈ ਸਬਕ ਤੇ ਵਿਕਾਸ ਵੀ ਲੈ ਕੇ ਆਵੇਗਾ। ਮੈਂ ਉਮੀਦ ਕਰਦੀ ਹਾਂ ਕਿ ਦੁਨੀਆ ਸਮਝੇਗੀ ਕਿ ਜੰਗ ਨਾਲ ਕੁਝ ਹਾਸਲ ਨਹੀਂ ਹੁੰਦਾ। ਇਸ ਸਮੇਂ ਹੋ ਰਹੀਆਂ ਗਲਤ ਤੇ ਭਿਆਨਕ ਜੰਗਾਂ ‘ਚ ਗੁਆਚੇ ਉਨ੍ਹਾਂ ਸਾਰੇ ਲੋਕਾਂ ਲਈ ਮੈਂ ਪ੍ਰਾਰਥਨਾ ਕਰਦੀ ਹਾਂ, ਜਿੱਥੇ ਸਿਰਫ ਨਾਗਰਿਕ ਤੇ ਬੱਚੇ ਜ਼ਖਮੀ ਹੋ ਰਹੇ ਹਨ, ਜਦੋਂਕਿ ਸੱਤਾ ‘ਚ ਰਹਿਣ ਵਾਲੇ ਰਾਖਸ਼ਾਂ ਵਾਂਗ ਵਿਵਹਾਰ ਕਰ ਰਹੇ ਹਨ।”