ਆਨਲਾਈਨ ਡੈਸਕ, ਨਵੀਂ ਦਿੱਲੀ : ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਪਹਿਲਾਂ ਨਾ ਤਾਂ ਸਾਨੀਆ ਤੇ ਨਾ ਹੀ ਸ਼ੋਏਬ ਨੇ ਤਲਾਕ ਦਾ ਐਲਾਨ ਕੀਤਾ ਸੀ। ਸ਼ੋਏਬ ਦੇ ਤੀਜੇ ਵਿਆਹ ਤੋਂ ਬਾਅਦ ਚਾਰੇ ਪਾਸੇ ਹੰਗਾਮਾ ਮਚ ਗਿਆ।

ਸਾਨੀਆ ਮਿਰਜ਼ਾ ਦੇ ਪਰਿਵਾਰ ਦਾ ਬਿਆਨ ਜਾਰੀ

ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨੇ ਤਲਾਕ ਤੇ ਸ਼ੋਏਬ ਮਲਿਕ ਦੇ ਵਿਆਹ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਅਨਮ ਨੇ ਪ੍ਰਸ਼ੰਸਕਾਂ ਨੂੰ ਸਾਨੀਆ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਸ਼ੋਏਬ ਨੂੰ ਵੀ ਵਧਾਈ ਦਿੱਤੀ। ਬਿਆਨ ‘ਚ ਕਿਹਾ ਗਿਆ ਹੈ, ”ਸਾਨੀਆ ਮਿਰਜ਼ਾ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਿਆ ਹੈ।

ਅਨਮ ਨੇ ਅੱਗੇ ਲਿਖਿਆ, “ਹਾਲਾਂਕਿ, ਅੱਜ ਇਹ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਸ਼ੋਏਬ ਤੇ ਸਾਨੀਆ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਉਹ ਸ਼ੋਏਬ ਨੂੰ ਉਸ ਦੇ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਉਸ ਦੇ ਜੀਵਨ ਦੇ ਇਸ ਸੰਵੇਦਨਸ਼ੀਲ ਪੜਾਅ ਵਿੱਚ, ਮੈਂ ਆਪਣੇ ਪ੍ਰਸ਼ੰਸਕਾਂ ਤੇ ਪਿਆਰਿਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਤੇ ਉਸ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਨਾ ਚਾਹਾਂਗੀ।”

ਕੀ ਸ਼ੋਏਬ ਮਲਿਕ ਨੇ ਦਿੱਤਾ ਸੀ ਸਾਨੀਆ ਮਿਰਜ਼ਾ ਨੂੰ ਧੋਖਾ?

ਪਾਕਿਸਤਾਨੀ ਮੀਡੀਆ ਮੁਤਾਬਕ ਸ਼ੋਏਬ ਅਤੇ ਸਨਾ ਜਾਵੇਦ ਦੇ ਵਿਆਹ ‘ਚ ਕ੍ਰਿਕਟਰ ਦਾ ਪਰਿਵਾਰ ਸ਼ਾਮਲ ਨਹੀਂ ਹੋਇਆ। ਕਿਹਾ ਜਾ ਰਿਹਾ ਸੀ ਕਿ ਸ਼ੋਏਬ ਦੀਆਂ ਭੈਣਾਂ ਨੇ ਕਿਹਾ ਸੀ ਕਿ ਸਾਨੀਆ ਮਿਰਜ਼ਾ, ਕ੍ਰਿਕਟਰ ਦੇ ਐਕਸਟਰਾ ਮੈਰਿਟਲ ਅਫੇਅਰ ਤੋਂ ਕਾਫੀ ਨਾਰਾਜ਼ ਸੀ, ਇਸੇ ਲਈ ਟੈਨਿਸ ਸਟਾਰ ਨੇ ਆਪਣੇ ਪਤੀ ਤੋਂ ਖੁੱਲਾ (ਆਪਣੇ ਪਤੀ ਨੂੰ ਤਲਾਕ ਦੇਣ ਦਾ ਅਧਿਕਾਰ) ਲੈ ਲਿਆ ਸੀ। ਦੂਜੇ ਪਾਸੇ ਸ਼ੋਏਬ ਮਲਿਕ ਦੇ ਭਰਾ ਨੇ ਵਿਆਹ ਤੋਂ ਬਾਅਦ ਆਪਣੀ ਭਰਜਾਈ ਸਨਾ ਦਾ ਆਪਣੇ ਪਰਿਵਾਰ ‘ਚ ਸਵਾਗਤ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ ਆਇਸ਼ਾ ਸਿੱਦੀਕੀ ਨਾਂ ਦੀ ਔਰਤ ਨਾਲ ਹੋਇਆ ਸੀ। ਫਿਰ 2010 ‘ਚ ਉਸ ਨੇ ਸਾਨੀਆ ਨੂੰ ‘ਕਬੂਲ ਹੈ’ ਕਿਹਾ। ਸਾਨੀਆ ਤੇ ਸ਼ੋਏਬ ਦਾ ਇੱਕ ਬੇਟਾ ਵੀ ਹੈ।