ਸਪੋਰਟਸ ਡੈਸਕ, ਨਵੀਂ ਦਿੱਲੀ : ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਤੋਂ ਤਲਾਕ ਲੈ ਕੇ ਜਲਦੀ ਹੀ ਤੀਜਾ ਵਿਆਹ ਕਰ ਲਿਆ ਹੈ। ਸ਼ੋਏਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸਨਾ ਸ਼ੋਏਬ ਦੀ ਤੀਜੀ ਪਤਨੀ ਹੈ। ਇਸ ਤੋਂ ਪਹਿਲਾਂ ਸ਼ੋਏਬ ਨੇ ਸਾਨੀਆ ਤੇ ਆਇਸ਼ਾ ਸਿੱਦੀਕੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਸ਼ੋਏਬ ਤਿੰਨ ਵਾਰ ਵਿਆਹ ਕਰਨ ਵਾਲੇ ਇਕੱਲੇ ਕ੍ਰਿਕਟਰ ਨਹੀਂ ਹਨ, ਸਗੋਂ ਤਿੰਨ ਹੋਰ ਖਿਡਾਰੀ ਅਜਿਹਾ ਕਰ ਚੁੱਕੇ ਹਨ।

ਸਨਤ ਜੈਸੂਰਿਆ

ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਸਨਥ ਜੈਸੂਰੀਆ ਤਿੰਨ ਵਾਰ ਵਿਆਹ ਕਰਵਾ ਚੁੱਕੇ ਹਨ। ਜੈਸੂਰੀਆ ਦਾ ਪਹਿਲਾ ਵਿਆਹ 1998 ‘ਚ ਹੋਇਆ ਸੀ। ਹਾਲਾਂਕਿ, ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਦਾ ਮਹਿਜ਼ ਇੱਕ ਸਾਲ ਬਾਅਦ ਤਲਾਕ ਹੋ ਗਿਆ। ਇਸ ਤੋਂ ਬਾਅਦ ਜੈਸੂਰੀਆ ਨੇ ਸੈਂਡਰਾ ਡੀ ਸਿਲਵਾ ਨਾਲ ਦੂਜਾ ਵਿਆਹ ਕਰਵਾਇਆ।

ਜੈਸੂਰੀਆ ਦਾ ਇਹ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 2012 ‘ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਜੈਸੂਰੀਆ ਨੇ ਮਲਿਕਾ ਸਿਰੀਸੇਨਾ ਨਾਲ ਗੁਪਤ ਤਰੀਕੇ ਨਾਲ ਤੀਜੀ ਵਾਰ ਵਿਆਹ ਕਰਵਾ ਲਿਆ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਇਮਰਾਨ ਖਾਨ

ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਵੀ ਉਨ੍ਹਾਂ ਖਿਡਾਰੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਤਿੰਨ ਵਿਆਹ ਕੀਤੇ ਹਨ। ਇਮਰਾਨ ਨੇ ਪਹਿਲਾ ਵਿਆਹ 1995 ਵਿੱਚ ਜੇਮਾਇਮਾ ਗੋਲਡਸਮਿਥ ਨਾਲ ਕੀਤਾ ਸੀ। 2004 ‘ਚ ਇਮਰਾਨ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਸਾਬਕਾ ਪਾਕਿਸਤਾਨੀ ਕਪਤਾਨ ਨੇ ਰੇਹਮ ਖਾਨ ਨਾਲ ਵਿਆਹ ਕੀਤਾ, ਪਰ ਉਨ੍ਹਾਂ ਦਾ ਇਹ ਵੀ ਨਹੀਂ ਟਿਕਿਆ। ਇਮਰਾਨ ਨੇ 2018 ‘ਚ ਬੁਸ਼ਰਾ ਮਾਨੇਕ ਨਾਲ ਤੀਜੀ ਵਾਰ ਵਿਆਹ ਕੀਤਾ ਸੀ।

ਮੁਹੰਮਦ ਅਜ਼ਹਰੂਦੀਨ

ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਵੀ ਉਨ੍ਹਾਂ ਕ੍ਰਿਕਟਰਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਤਿੰਨ ਵਿਆਹ ਕੀਤੇ ਹਨ। ਅਜ਼ਹਰੂਦੀਨ ਦਾ ਪਹਿਲਾ ਵਿਆਹ ਨੌਰੀਨ ਨਾਲ ਹੋਇਆ ਸੀ। ਹਾਲਾਂਕਿ, ਆਪਣੇ ਕਰੀਅਰ ਦੇ ਸਿਖਰ ਦੇ ਦੌਰਾਨ ਅਜ਼ਹਰੂਦੀਨ ਨੂੰ ਅਦਾਕਾਰਾ ਸੰਗੀਤਾ ਬਿਜਲਾਨੀ ਨਾਲ ਪਿਆਰ ਹੋ ਗਿਆ ਤੇ ਉਨ੍ਹਾਂ ਨੌਰੀਨ ਤੋਂ ਤਲਾਕ ਲੈ ਲਿਆ। ਫਿਰ ਅਜ਼ਹਰੂਦੀਨ ਨੇ ਸੰਗੀਤਾ ਨਾਲ ਵਿਆਹ ਕਰਵਾ ਲਿਆ। ਹਾਲਾਂਕਿ ਸਾਲ 2010 ‘ਚ ਸੰਗੀਤਾ ਤੋਂ ਉਨ੍ਹਾਂ ਦਾ ਤਲਾਕ ਵੀ ਹੋ ਗਿਆ ਸੀ। ਅਹਜ਼ਰੂਦੀਨ ਦਾ ਤੀਜਾ ਵਿਆਹ ਸ਼ੈਨਨ ਮੈਰੀ ਨਾਲ ਹੋਇਆ ਸੀ।