ਨਵੀਂ ਦਿੱਲੀ: ਸਰਕਾਰ ਵੱਲੋਂ ਇਕ ਵਾਰ ਮੁੜ ਸਸਤਾ ਸੋਨਾ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਸਰਕਾਰ ਇਸੇ ਮਹੀਨੇ ਸਾਵਰੇਨ ਗੋਲਡ ਬਾਂਡ (Sovereign Gold Bonds) ਦੀ ਇਕ ਕਿਸ਼ਤ ਜਾਰੀ ਕਰੇਗੀ। ਇਸ ਤੋਂ ਬਾਅਦ ਦੂਜੀ ਕਿਸ਼ਤ ਜਾਰੀ ਕੀਤੀ ਜਾਵੇਗੀ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਦਿੱਸਿਆ ਗਿਆ ਕਿ 2023-24 ਲੜੀ-3 ਇਸੇ ਮਹੀਨੇ 18-22 ਦਸੰਬਰ ਨੂੰ ਖੁੱਲ੍ਹੇਗੀ। ਲੜੀ-4 ਲਈ 12-16 ਫਰਵਰੀ ਦੀ ਤਰੀਕ ਹੈ। ਇਸ ਤੋਂ ਪਹਿਲਾਂ ਲੜੀ-1 19-23 ਜੂਨ ਵਿਚਾਲੇ ਅਤੇ ਲੜੀ-2 11-15 ਸਤੰਬਰ ਵਿਚਕਾਰ ਖੁੱਲ੍ਹੀ ਸੀ।

ਬਾਂਡ ਦੀ ਵਿਕਰੀ ਬੈਂਕਾਂ, ਸਟਾਕ ਹੋਲਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ, ਡਾਕਘਰ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ ਬੀਐੱਸਈ ਤੇ ਐੱਨਐੱਸਈ ਦੇ ਜ਼ਰੀਏ ਕੀਤੀ ਜਾਵੇਗੀ। ਰਵਾਇਤੀ ਸੋਨੇ ਦੀ ਮੰਗ ਘੱਟ ਕਰਨ ਅਤੇ ਘਰੇਲੂ ਬੱਚਤ ਦੇ ਇਕ ਹਿੱਸੇ ਵਜੋਂ ਗੋਲਡ ਬਾਂਡ ਦੀ ਵਿਕਰੀ ਨੂੰ ਸਭ ਤੋਂ ਪਹਿਲਾਂ ਨਵੰਬਰ 2015 ਵਿੱਚ ਸ਼ੁਰੂ ਕੀਤਾ ਗਿਆ ਸੀ। ਗੋਲਡ ਬਾਂਡ ਦਾ ਮਚਿਉਰਿਟੀ ਸਮਾਂ ਅੱਠ ਸਾਲ ਹੋਵੇਗਾ ਪਰ ਇਸ ਨੂੰ ਪੰਜ ਸਾਲ ਪੂਰੇ ਹੋਣ ‘ਤੇ ਕਢਵਾਉਣ ਦਾ ਬਦਲ ਵੀ ਹੋਵੇਗਾ।

ਇਕ ਗ੍ਰਾਮ ਸੋਨੇ ਲਈ ਨਿਵੇਸ਼ ਕਰਨ ਦਾ ਬਦਲ

ਯੋਜਨਾ ਤਹਿਤ ਤੁਸੀਂ ਘੱਟੋ-ਘੱਟ ਇਕ ਗ੍ਰਾਮ ਸੋਨੇ ‘ਚ ਨਿਵੇਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੱਧ ਤੋਂ ਵੱਧ ਚਾਰ ਕਿੱਲੋ ਸੋਨੇ ‘ਚ ਨਿਵੇਸ਼ ਕਰ ਸਕਦੇ ਹੋ। ਸਾਵਰੇਨ ਗੋਲਡ ਬਾਂਡ ਦੀ ਕੀਮਤ ਮੈਂਬਰਸ਼ਿਪ ਮਿਆਦ ਤੋਂ ਪਹਿਲੇ ਹਫ਼ਤੇ ਦੇ ਆਖ਼ਰੀ ਤਿੰਨ ਕੰਮਕਾਜੀ ਦਿਨਾਂ ਲਈ ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ ਵੱਲੋਂ ਪ੍ਰਕਾਸ਼ਤਿ 999 ਪਿਓਰਿਟੀ ਵਾਲੇ ਸੋਨੇ ਦੇ ਸਮਾਪਤੀ ਮੁੱਲ ਦੇ ਔਸਤ ਦੇ ਆਧਾਰ ‘ਤੇ ਭਾਰਤੀ ਰੁਪਏ ਵਿੱਚ ਤੈਅ ਕੀਤੀ ਜਾਂਦੀ ਹੈ।

ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਆਨਲਾਈ ਮੈਂਬਰਸ਼ਿਪ ਲੈਣ ਵਾਲੇ ਅਤੇ ਡਿਜੀਟਲ ਮੋਡ ਦੇ ਜ਼ਰੀਏ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਲਈ ਐੱਸਜੀਬੀ ਦਾ ਇਸ਼ੂ ਪ੍ਰਾਈਸ 50 ਰੁਪਏ ਫ਼ੀ ਗ੍ਰਾਮ ਘੱਟ ਹੋਵੇਗਾ। ਰਿਜ਼ਰਵ ਬੈਂਕ, ਭਾਰਤ ਵੱਲੋਂ ਬਾਂਡ ਜਾਰੀ ਕਰਦਾ ਹੈ।