SBI: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਨਵੇਂ ਸਾਲ ਤੋਂ ਪਹਿਲਾਂ ਆਪਣੇ ਕਰੋੜਾਂ ਗਾਹਕਾਂ ਨੂੰ ਤੋਹਫਾ ਦਿੱਤਾ ਹੈ। SBI ਨੇ 10 ਮਹੀਨਿਆਂ ਬਾਅਦ ਫਿਕਸਡ ਡਿਪਾਜ਼ਿਟ ‘ਤੇ ਵਿਆਜ ਵਧਾ ਦਿੱਤਾ ਹੈ। ਪਿਛਲੀ ਵਾਰ ਬੈਂਕ ਨੇ ਫਰਵਰੀ 2023 ‘ਚ FD ‘ਤੇ ਵਿਆਜ ਦਰਾਂ ਨੂੰ ਸੋਧਿਆ ਸੀ। SBI ਨੇ FD ‘ਤੇ ਵਿਆਜ 0.50 ਫੀਸਦੀ ਵਧਾ ਦਿੱਤਾ ਹੈ। SBI ਦੀ ਵੈੱਬਸਾਈਟ ਅਨੁਸਾਰ FD ਵਿਆਜ ਦਰਾਂ ‘ਚ ਵਾਧਾ 27 ਦਸੰਬਰ, 2023 ਤੋਂ ਲਾਗੂ ਹੋ ਗਿਆ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਵੱਧ ਦੀ FD ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ।

ਬੈਂਕ ਨੇ 7 ਦਿਨਾਂ ਤੋਂ 45 ਦਿਨਾਂ ਤਕ ਦੀ ਮਿਆਦ ਪੂਰੀ ਹੋਣ ਵਾਲੀ FD ‘ਤੇ ਵਿਆਜ ਦਰ 3 ਫੀਸਦੀ ਤੋਂ ਵਧਾ ਕੇ 3.50 ਫੀਸਦੀ ਕਰ ਦਿੱਤੀ ਹੈ ਜੋ ਕਿ 50 ਆਧਾਰ ਅੰਕਾਂ ਦਾ ਵਾਧਾ ਹੈ। SBI ਨੇ 46 ਦਿਨਾਂ ਤੋਂ 179 ਦਿਨਾਂ ਤਕ ‘ਤੇ ਵਿਆਜ ਦਰ 4.50 ਫੀਸਦੀ ਤੋਂ ਵਧਾ ਕੇ 4.75 ਫੀਸਦੀ ਯਾਨੀ 25 ਬੇਸਿਸ ਪੁਆਇੰਟ ਕਰ ਦਿੱਤਾ ਹੈ। ਬੈਂਕ ਨੇ 180 ਦਿਨਾਂ ਤੋਂ 210 ਦਿਨਾਂ ਤਕ ਦੀ FD ‘ਤੇ 25 bps ਦਾ ਵਾਧਾ ਕੀਤਾ ਹੈ।

211 ਦਿਨਾਂ ਤੋਂ ਲੈ ਕੇ 1 ਸਾਲ ਤੋਂ ਘੱਟ ਸਮੇਂ ‘ਚ ਪਰਿਪੱਕ ਹੋਣ ਵਾਲੀ FD ‘ਤੇ ਵਿਆਜ ਦਰ 5.75 ਫੀਸਦੀ ਤੋਂ ਵਧਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਤਿੰਨ ਸਾਲ ਤੋਂ ਪੰਜ ਸਾਲ ਤੱਕ ਦੀ ਮਿਆਦ ਪੂਰੀ ਹੋਣ ਵਾਲੀ FD ‘ਤੇ ਵਿਆਜ ਦਰ 6.50 ਫੀਸਦੀ ਤੋਂ ਵਧਾ ਕੇ 6.75 ਫੀਸਦੀ ਕਰ ਦਿੱਤੀ ਗਈ ਹੈ।

ਭਾਰਤੀ ਸਟੇਟ ਬੈਂਕ (SBI) ਦੀਆਂ FD ਦਰਾਂ

7 ਦਿਨਾਂ ਤੋਂ 45 ਦਿਨ: ਆਮ ਲੋਕਾਂ ਲਈ – 3.50 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 4 ਪ੍ਰਤੀਸ਼ਤ

46 ਦਿਨ ਤੋਂ 179 ਦਿਨ: ਆਮ ਲੋਕਾਂ ਲਈ – 4.75 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 5.25 ਪ੍ਰਤੀਸ਼ਤ

180 ਦਿਨ ਤੋਂ 210 ਦਿਨ: ਆਮ ਲੋਕਾਂ ਲਈ – 5.75 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 6.25 ਪ੍ਰਤੀਸ਼ਤ

211 ਦਿਨ ਤੋਂ 1 ਸਾਲ ਤੋਂ ਘੱਟ: ਆਮ ਲੋਕਾਂ ਲਈ – 6 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 6.50 ਪ੍ਰਤੀਸ਼ਤ

1 ਸਾਲ ਤੋਂ 2 ਸਾਲ ਤੋਂ ਘੱਟ: ਆਮ ਲੋਕਾਂ ਲਈ – 6.80 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 7.30 ਪ੍ਰਤੀਸ਼ਤ

2 ਸਾਲ ਤੋਂ 3 ਸਾਲ ਤੋਂ ਘੱਟ: ਆਮ ਲੋਕਾਂ ਲਈ – 7.00 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 7.50 ਪ੍ਰਤੀਸ਼ਤ

3 ਸਾਲ ਤੋਂ 5 ਸਾਲ ਤੋਂ ਘੱਟ: ਆਮ ਲੋਕਾਂ ਲਈ – 6.75 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 7.25 ਪ੍ਰਤੀਸ਼ਤ

5 ਸਾਲ ਤੋਂ 10 ਸਾਲ ਤੱਕ: ਆਮ ਲੋਕਾਂ ਲਈ – 6.50 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ – 7.50 ਪ੍ਰਤੀਸ਼ਤ।

(SBI WeCare FD ਤਹਿਤ ਸੀਨੀਅਰ ਨਾਗਰਿਕਾਂ ਨੂੰ 5 ਤੋਂ 10 ਸਾਲਾਂ ਦੀ FD ‘ਤੇ 0.50 ਫੀਸਦੀ ਦਾ ਵਾਧੂ ਵਿਆਜ ਮਿਲਦਾ ਹੈ।)