ਬਿਜ਼ਨਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਸੁਰੱਖਿਅਤ ਨਿਵੇਸ਼ ਲਈ FD ਇਕ ਬਹੁਤ ਵਧੀਆ ਵਿਕਲਪ ਹੈ ਜੋ ਲੋਕ ਬਿਨਾਂ ਜੋਖ਼ਮ ਦੇ ਨਿਵੇਸ਼ ਕਰਨਾ ਚਾਹੁੰਦੇ ਹੋ, ਉਹ ਫਿਕਸਡ ਡਿਪਾਜ਼ਿਟ ‘ਚ ਨਿਵੇਸ਼ ਕਰ ਸਕਦੇ ਹਨ। ਬੈਂਕ ਐਫਡੀ ‘ਚ ਜਮ੍ਹਾਂ ਕੀਤੀ ਰਕਮ ‘ਤੇ ਵਿਆਜ ਲੈਂਦੇ ਹਨ। ਬੈਂਕ ਇਨ੍ਹਾਂ ਵਿਆਜ ਦਰਾਂ ਨੂੰ ਸਮੇਂ-ਸਮੇਂ ‘ਤੇ ਸੋਧਦੇ ਹਨ।

ਪਿਛਲੇ ਮਹੀਨੇ ਦਸੰਬਰ 2023 ਨੂੰ ਭਾਰਤੀ ਸਟੇਟ ਬੈਂਕ (SBI) ਨੇ FD ਦੀ ਵਿਆਜ ਦਰ ਨੂੰ ਅਪਡੇਟ ਕੀਤਾ ਹੈ। ਇਸ ਤੋਂ ਬਾਅਦ ਕਈ ਬੈਂਕਾਂ ਜਿਵੇਂ ਕਿ ਬੈਂਕ ਆਫ ਬੜੌਦਾ, ਕੋਟਕ ਮਹਿੰਦਰਾ ਬੈਂਕ, ਯੂਨੀਅਨ ਬੈਂਕ, ਫੈਡਰਲ ਬੈਂਕ ਆਦਿ ਨੇ ਆਪਣੀਆਂ FD ਵਿਆਜ ਦਰਾਂ ਨੂੰ ਅਪਡੇਟ ਕੀਤਾ ਹੈ। ਜੇਕਰ ਤੁਸੀਂ ਵੀ FD ‘ਚ ਨਿਵੇਸ਼ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਹੜਾ ਬੈਂਕ ਗਾਹਕ ਨੂੰ ਕਿਹੜੀ ਵਿਆਜ ਦਰ ਦੇ ਰਿਹਾ ਹੈ।

ਬੈਂਕ ਆਫ ਬੜੌਦਾ

ਬੈਂਕ ਆਫ ਬੜੌਦਾ ਨੇ FD ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ FD ‘ਤੇ ਦਰਾਂ ‘ਚ 10 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਬੈਂਕ ਆਫ ਬੜੌਦਾ ਦੀਆਂ ਤਾਜ਼ਾ FD ਦਰਾਂ 4.25 ਪ੍ਰਤੀਸ਼ਤ ਤੋਂ 7.25 ਪ੍ਰਤੀਸ਼ਤ ਤਕ ਹਨ, ਜਦੋਂਕਿ ਸੀਨੀਅਰ ਨਾਗਰਿਕਾਂ ਲਈ ਇਹ ਦਰ 4.75 ਫੀਸਦੀ ਤੋਂ 7.75 ਫੀਸਦੀ ਹੈ। ਬੈਂਕ ਨੇ 7 ਦਿਨਾਂ ਤੋਂ 10 ਸਾਲ ਦੀ ਮਿਆਦ ਵਾਲੀ FD ਦੀਆਂ ਦਰਾਂ ਨੂੰ ਅਪਡੇਟ ਕੀਤਾ ਹੈ।

ਸਟੇਟ ਬੈਂਕ ਆਫ ਇੰਡੀਆ

ਭਾਰਤੀ ਸਟੇਟ ਬੈਂਕ ਨੇ 2 ਕਰੋੜ ਰੁਪਏ ਤੱਕ ਦੀ FD ‘ਤੇ ਵਿਆਜ ਦਰਾਂ ਨੂੰ ਅਪਡੇਟ ਕੀਤਾ ਹੈ। ਇਹ ਨਵੀਆਂ ਦਰਾਂ 27 ਦਸੰਬਰ 2023 ਤੋਂ ਲਾਗੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਲਈ ਇਨ੍ਹਾਂ ਵਿਆਜ ਦਰਾਂ ‘ਚ ਵਾਧੂ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ।

ਯੂਨੀਅਨ ਬੈਂਕ

ਯੂਨੀਅਨ ਬੈਂਕ ਨੇ FD ਵਿਆਜ ਦਰਾਂ ‘ਚ 25 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਬੈਂਕ ਨੇ 2 ਕਰੋੜ ਰੁਪਏ ਤਕ ਦੀ FD ‘ਤੇ ਵਿਆਜ ਦਰਾਂ ਨੂੰ ਸੋਧਿਆ ਹੈ। ਨਵੀਆਂ ਦਰਾਂ 27 ਦਸੰਬਰ 2023 ਤੋਂ ਲਾਗੂ ਹੋ ਗਈਆਂ ਹਨ। ਹੁਣ FD ‘ਤੇ ਵਿਆਜ 3 ਫੀਸਦੀ ਤੋਂ 7.25 ਫੀਸਦੀ ਤਕ ਹੋ ਸਕਦਾ ਹੈ।

ਕੋਟਕ ਮਹਿੰਦਰਾ ਬੈਂਕ

ਕੋਟਕ ਮਹਿੰਦਰਾ ਬੈਂਕ ਨੇ 3 ਤੋਂ 5 ਸਾਲ ਦੀ ਮਿਆਦ ਵਾਲੀ FD ‘ਤੇ ਵਿਆਜ ਦਰਾਂ ਨੂੰ ਸੋਧਿਆ ਹੈ। FD ਦਰਾਂ ਦੇ ਅਪਡੇਟ ਤੋਂ ਬਾਅਦ, ਜਨਰਲ 7 ਦਿਨਾਂ ਤੋਂ 10 ਸਾਲਾਂ ਦੀ FD ‘ਤੇ 2.75 ਪ੍ਰਤੀਸ਼ਤ ਤੋਂ 7.25 ਪ੍ਰਤੀਸ਼ਤ ਤਕ ਗਾਹਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਜਦੋਂਕਿ ਸੀਨੀਅਰ ਨਾਗਰਿਕਾਂ ਨੂੰ 3.35 ਫੀਸਦੀ ਤੋਂ 7.80 ਫੀਸਦੀ ਤਕ ਵਿਆਜ ਮਿਲਦਾ ਹੈ।

ਫੈਡਰਲ ਬੈਂਕ

ਫੈਡਰਲ ਬੈਂਕ ਵੱਲੋਂ ਅਪਡੇਟ ਕੀਤੀ ਨਵੀਂ ਵਿਆਜ ਦਰ 5 ਦਸੰਬਰ, 2023 ਤੋਂ ਲਾਗੂ ਹੋ ਗਈ ਹੈ। ਬੈਂਕ ਹੁਣ 500 ਦਿਨ ਦੀ FD ‘ਤੇ 7.50 ਫੀਸਦੀ ਵਿਆਜ ਦਰ ਤੇ ਸੀਨੀਅਰ ਨਾਗਰਿਕਾਂ ਨੂੰ 8.15 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰਦੇ ਹਨ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ 21 ਮਹੀਨਿਆਂ ਦੀ ਮਿਆਦ ਵਾਲੀ FD ‘ਤੇ 7.80 ਫੀਸਦੀ ਵਿਆਜ ਮਿਲਦਾ ਹੈ।