ਡਿਜੀਟਲ ਡੈਸਕ, ਨਵੀਂ ਦਿੱਲੀ : ਜਾਗਰਣ ਨਿਊ ਮੀਡੀਆ ਦੀ ਤੱਥਾਂ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਵਿਸ਼ਵਾਸ ਨਿਊਜ਼ ਆਪਣੀ ਮੀਡੀਆ ਸਾਖਰਤਾ ਮੁਹਿੰਮ ‘ਸੱਚ ਕੇ ਸਾਥੀ ਸੀਨੀਅਰਜ਼’ (Sach ke Sathi Seniors) ਦੇ ਨਾਲ ਰੋਹਿਣੀ, ਨਵੀਂ ਦਿੱਲੀ ਪਹੁੰਚ ਰਹੀ ਹੈ। ਇਸ ਮੁਹਿੰਮ ਤਹਿਤ 12 ਜਨਵਰੀ ਨੂੰ ਸੈਕਟਰ 9 ਸਥਿਤ ਆਦਰਸ਼ ਪਬਲਿਕ ਸਕੂਲ ਵਿਖੇ ਤੱਥ ਜਾਂਚ ਸੈਮੀਨਾਰ ਕਰਵਾਇਆ ਜਾਵੇਗਾ।

ਇਹ ਮੀਡੀਆ ਸਾਖਰਤਾ ਮੁਹਿੰਮ ਵਿਸ਼ੇਸ਼ ਤੌਰ ‘ਤੇ ਸੀਨੀਅਰ ਨਾਗਰਿਕਾਂ ਲਈ ਹੈ। ਇਸ ਵਿੱਚ ਭਾਗੀਦਾਰਾਂ ਨੂੰ ਤੱਥਾਂ ਦੀ ਜਾਂਚ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ ਜਾਵੇਗਾ ਕਿਉਂਕਿ ਮੌਜੂਦਾ ਸਮੇਂ ਵਿੱਚ ਜਾਅਲੀ ਅਤੇ ਗੁੰਮਰਾਹਕੁੰਨ ਜਾਣਕਾਰੀ ਇੱਕ ਵੱਡੇ ਸੰਕਟ ਵਜੋਂ ਉਭਰ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਡਿਜੀਟਲ ਗਲਤ ਜਾਣਕਾਰੀ ਦੇ ਯੁੱਗ ਵਿੱਚ ਜ਼ਰੂਰੀ ਸਿਖਲਾਈ ਦੇ ਨਾਲ ਸੀਨੀਅਰ ਨਾਗਰਿਕਾਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ।

ਇਸ ਸੈਮੀਨਾਰ ਵਿੱਚ ਵਿਸ਼ਵਾਸ ਨਿਊਜ਼ ਦੇ ਪ੍ਰਮਾਣਿਤ ਅਤੇ ਸਿੱਖਿਅਤ ਪੱਤਰਕਾਰ ਲੋਕਾਂ ਨੂੰ ਜਾਗਰੂਕ ਕਰਨਗੇ। ਸੈਮੀਨਾਰ ਵਿੱਚ ਫਰਜ਼ੀ ਖ਼ਬਰਾਂ ਦੀ ਪਛਾਣ ਕਰਨ ਦੇ ਤਰੀਕਿਆਂ ਅਤੇ ਔਨਲਾਈਨ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਦਾ ਅਕਾਦਮਿਕ ਭਾਈਵਾਲ MICA (ਮੁਦਰਾ ਇੰਸਟੀਚਿਊਟ ਆਫ ਕਮਿਊਨੀਕੇਸ਼ਨ, ਅਹਿਮਦਾਬਾਦ) ਹੈ, ਜੋ ਕਿ ਗੂਗਲ ਨਿਊਜ਼ ਇਨੀਸ਼ੀਏਟਿਵ (ਜੀ.ਐਨ.ਆਈ.) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਪ੍ਰੋਗਰਾਮ ਦੇ ਵੇਰਵੇ

ਮਿਤੀ: 12 ਜਨਵਰੀ

ਸਮਾਂ: ਦੁਪਹਿਰ 3 ਵਜੇ ਤੋਂ ਬਾਅਦ

ਸਥਾਨ: ਆਦਰਸ਼ ਪਬਲਿਕ ਸਕੂਲ, ਸੈਕਟਰ 9, ਰੋਹਿਣੀ, ਨਵੀਂ ਦਿੱਲੀ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ਵਿੱਚ ਜਾਅਲੀ ਅਤੇ ਗਲਤ ਜਾਣਕਾਰੀ ਦੇ ਤੇਜ਼ੀ ਨਾਲ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਇੱਕ ਮੀਡੀਆ ਸਾਖਰਤਾ ਮੁਹਿੰਮ ਹੈ। ਪ੍ਰੋਗਰਾਮ ਦਾ ਉਦੇਸ਼ 15 ਰਾਜਾਂ ਦੇ 50 ਸ਼ਹਿਰਾਂ ਵਿੱਚ ਸੈਮੀਨਾਰਾਂ ਅਤੇ ਵੈਬਿਨਾਰਾਂ ਦੀ ਇੱਕ ਲੜੀ ਰਾਹੀਂ ਸਰੋਤਾਂ ਦਾ ਵਿਸ਼ਲੇਸ਼ਣ ਕਰ ਕੇ, ਭਰੋਸੇਯੋਗ ਅਤੇ ਗੈਰ-ਭਰੋਸੇਯੋਗ ਜਾਣਕਾਰੀ ਵਿੱਚ ਫਰਕ ਕਰਕੇ, ਤਰਕਪੂਰਨ ਫੈਸਲੇ ਲੈਣ ਵਿੱਚ ਸੀਨੀਅਰ ਨਾਗਰਿਕਾਂ ਦੀ ਮਦਦ ਕਰਨਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਸੈਮੀਨਾਰ ਅਤੇ ਵੈਬੀਨਾਰਾਂ ਰਾਹੀਂ ਲੋਕਾਂ ਨੂੰ ਤੱਥਾਂ ਦੀ ਜਾਂਚ ਬਾਰੇ ਦੱਸਿਆ ਗਿਆ ਹੈ।