ਸਰਵਣ ਸਿੰਘ ਭੰਗਲਾਂ, ਸਮਰਾਲਾ : ਸਮਰਾਲਾ ਨੇੜਲੇ ਪਿੰਡ ਢਿੱਲਵਾਂ ਵਿਖੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ‘ਚ ਅੱਠ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋਣ ਦੀ ਖ਼ਬਰ ਹੈ। ਮਿ੍ਤਕ ਦੀ ਪਛਾਣ ਜਸਵੀਰ ਸਿੰਘ (34) ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੌਦਲ ਵਜੋਂ ਹੋਈ ਹੈ। ਮਿ੍ਤਕ ਜਸਵੀਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਕਰੀਬ 7 ਵਜੇ ਉਹ ਆਪਣੇ ਮੋਟਰਸਾਇਕਲ ਰਾਹੀਂ ਖੰਨੇ ਤੋਂ ਸਮਰਾਲੇ ਨੇੜੇ ਆਪਣੇ ਪਿੰਡ ਬੌਂਦਲ ਆਉਣ ਲਈ ਰਵਾਨਾ ਹੋਇਆ ਪਰ ਪਿੰਡ ਢਿੱਲਵਾਂ ਕੋਲ ਸੜਕ ਦੇ ਵਿਚਾਲੇ ਖੜੇ ਇਕ ਟਰੱਕ ਦੇ ਪਿਛਲੇ ਪਾਸੇ ਵਿਚ ਉਸਦਾ ਮੋਟਰਸਾਇਕਲ ਵੱਜਣ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਦੇ ਡਾਲੇ ਨਾਲ ਮੋਟਰਸਾਇਕਲ ਟਕਰਾਉਣ ਮਗਰੋਂ ਉਸਦੇ ਚਿਹਰੇ ਅਤੇ ਛਾਤੀ ਤੇ ਗੰਭੀਰ ਸੱਟਾਂ ਵੱਜੀਆਂ ਤੇ ਜਸਵੀਰ ਸਿੰਘ ਸੱਟਾਂ ਦੀ ਤਾਬ ਨਾਂ ਝੱਲਦਾ ਹੋਇਆ ਮੌਕੇ ;ਤੇ ਹੀ ਦਮ ਤੋੜ ਗਿਆ। ਬਰਧਾਲਾਂ ਚੌਕੀ ਦੇ ਇੰਚਾਰਜ ਸਤਪਾਲ ਸਿੰਘ ਮੁਤਾਬਕ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਮੌਕੇ ਤੋਂ ਟਰੱਕ ਦੇ ਫਰਾਰ ਹੋਏ ਚਾਲਕ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


