ਏਐੱਨਆਈ, ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੂੰ ਮੰਗਲਵਾਰ ਨੂੰ ਇਕ ਧਮਕੀ ਭਰਿਆ ਈਮੇਲ ਪੇਜਿਆ ਗਿਆ ਹੈ। ਈਮੇਲ ‘ਚ ਆਰਬੀਆਈ ਦਫ਼ਤਰ, ਐੱਚਡੀਐੱਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਅੰਦਰ ਬੰਬ ਰੱਖੇ ਜਾਣ ਦੀ ਗੱਲ ਆਖੀ ਗਈ ਹੈ।

ਇਸ ਤੋਂ ਇਲਾਵਾ ਈਮੇਲ ‘ਚ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਮੁੰਬਈ ਪੁਲਿਸ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਮੁੰਬਈ ‘ਚ ਕੁੱਲ 11 ਥਾਵਾਂ ‘ਤੇ ਬੰਬ ਹੋਣ ਦੀ ਧਮਕੀ

ਮੁੰਬਈ ਪੁਲਿਸ ਅਨੁਸਾਰ, ਮੁੰਬਈ ‘ਚ ਕੁੱਲ 11 ਥਾਵਾਂ ‘ਤੇ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਇਨ੍ਹਾਂ ਸਾਰੀਆਂ ਥਾਵਾਂ ‘ਤੇ ਜਾ ਕੇ ਜਾਂਚ ਕੀਤੀ ਹੈ, ਪਰ ਉੱਥੇ ਕੁਝ ਨਹੀਂ ਮਿਲਿਆ।