ਨਵੀਂ ਦਿੱਲੀ, ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਏਸ਼ੀਆ ਕੱਪ 2023 ‘ਚ ਬੰਗਲਾਦੇਸ਼ ਖਿਲਾਫ ਖੇਡੇ ਜਾ ਰਹੇ ਮੈਚ ‘ਚ ਇਕ ਵਿਕਟ ਲੈ ਕੇ ਜਡੇਜਾ ਨੇ ਵਨਡੇ ਕ੍ਰਿਕਟ ‘ਚ 200 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਜਡੇਜਾ ਵੀ ਕਪਿਲ ਦੇਵ ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਲ ਹੋ ਗਿਆ ਹੈ।

ਰਵਿੰਦਰ ਜਡੇਜਾ ਨੇ 35ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਸ਼ਮੀਮ ਹੁਸੈਨ ਨੂੰ ਪੈਵੇਲੀਅਨ ਭੇਜ ਕੇ ਵਨਡੇ ਕ੍ਰਿਕਟ ‘ਚ ਵਿਕਟਾਂ ਦਾ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਜਡੇਜਾ ਇਹ ਉਪਲਬਧੀ ਹਾਸਲ ਕਰਨ ਵਾਲੇ ਭਾਰਤ ਦੇ ਸਿਰਫ਼ 7ਵੇਂ ਗੇਂਦਬਾਜ਼ ਹਨ। ਭਾਰਤ ਲਈ ਵਨਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਅਨਿਲ ਕੁੰਬਲੇ ਦੇ ਨਾਂ ਹੈ, ਜਿਸ ਨੇ ਇਸ ਫਾਰਮੈਟ ‘ਚ 337 ਵਿਕਟਾਂ ਲਈਆਂ ਹਨ।

ਕਪਿਲ ਦੇਵ ਦੀ ਵਿਸ਼ੇਸ਼ ਕਲੱਬ ‘ਚ ਐਂਟਰੀ

ਰਵਿੰਦਰ ਜਡੇਜਾ ਵਨਡੇ ਕ੍ਰਿਕਟ ‘ਚ 2000 ਦੌੜਾਂ ਅਤੇ 200 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਿਰਫ ਕਪਿਲ ਦੇਵ ਹੀ ਇਹ ਕਾਰਨਾਮਾ ਕਰ ਸਕੇ ਸਨ। ਸ਼ਮੀਮ ਹੁਸੈਨ ਜਡੇਜਾ ਦੀ ਗੇਂਦ ਨੂੰ ਪੂਰੀ ਤਰ੍ਹਾਂ ਸਮਝਣ ‘ਚ ਨਾਕਾਮਯਾਬ ਰਹੇ ਅਤੇ ਵਿਕਟ ਦੇ ਸਾਹਮਣੇ ਕੈਚ ਹੋ ਗਏ। ਸ਼ਮੀਮ ਨੇ ਰੀਵਿਊ ਦਾ ਵੀ ਇਸਤੇਮਾਲ ਕੀਤਾ, ਪਰ ਉਹ ਫੈਸਲਾ ਨਹੀਂ ਬਦਲ ਸਕਿਆ।