ਨੈਸ਼ਨਲ ਡੈਸਕ : ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਨਾਲ ਪੂਰੇ ਭਾਰਤ ਵਿੱਚ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ। ਇਸ ਵਿੱਚੋਂ 20 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਸਿਰਫ਼ ਦਿੱਲੀ ਵਿੱਚ ਹੀ ਪੈਦਾ ਹੋ ਸਕਦਾ ਹੈ। ਇਹ ਅੰਦਾਜ਼ਾ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਲਾਇਆ ਹੈ।

22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਦਾ ਪ੍ਰੋਗਰਾਮ ਹੋਣਾ ਹੈ। ਸੀਏਆਈਟੀ ਨੇ ਪਹਿਲਾਂ ਰਾਮ ਮੰਦਰ ਕਾਰਨ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ ਲਗਾਇਆ ਸੀ। ਪਰ ਮੰਦਰ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਐਸੋਸੀਏਸ਼ਨ ਨੇ ਆਪਣੇ ਅੰਦਾਜ਼ੇ ‘ਚ ਸੋਧ ਕਰ ਦਿੱਤੀ ਹੈ। ਇਹ ਅਨੁਮਾਨ ਵੱਖ-ਵੱਖ ਰਾਜਾਂ ਦੇ 30 ਸ਼ਹਿਰਾਂ ਵਿੱਚ ਸਥਿਤ ਵਪਾਰਕ ਸੰਗਠਨਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ ਲਗਾਇਆ ਗਿਆ ਹੈ।