ਨਵੀਂ ਦਿੱਲੀ: ਓਬਰਾਏ ਗਰੁੱਪ ਦੇ ਆਨਰੇਰੀ ਚੇਅਰਮੈਨ ਪ੍ਰਿਥਵੀਰਾਜ ਸਿੰਘ ਓਬਰਾਏ (PRS Oberoi) ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਪੀਆਰਐਸ ਓਬਰਾਏ ਨੇ ਭਾਰਤ ‘ਚ ਹੋਟਲ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਇਸ ਕਾਰੋਬਾਰ ਦਾ ਚਿਹਰਾ ਬਦਲਣ ਲਈ ਜਾਣੇ ਜਾਣਦੇ ਸਨ। ਉਹ 94 ਸਾਲ ਦੇ ਸਨ। ਪ੍ਰਿਥਵੀ ਰਾਜ ਸਿੰਘ ਓਬਰਾਏ (Prithvi Raj Singh Oberoi) ਨੇ ਭਾਰਤ ‘ਚ ਹੋਟਲ ਉਦਯੋਗਾਂ ਦਾ ਚਿਹਰਾ ਬਦਲ ਦਿੱਤਾ ਸੀ। ਪੀਆਰਐਸ ਓਬਰਾਏ ਨੇ ਸਾਲ 2022 ‘ਚ ਈਆਈਐਚ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਤੇ ਈਆਈਐਚ ਐਸੋਸੀਏਟਿਡ ਹੋਟਲਜ਼ ਲਿਮਟਿਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
“ਪੀਆਰਐਸ ਓਬਰਾਏ ਨੂੰ ਮਹੱਤਵਪੂਰਨ ਸ਼ਹਿਰਾਂ ‘ਚ ਕਈ ਲਗਜ਼ਰੀ ਹੋਟਲ ਖੋਲ੍ਹ ਕੇ ਅੰਤਰਰਾਸ਼ਟਰੀ ਲਗਜ਼ਰੀ ਯਾਤਰੀਆਂ ਲਈ ਓਬਰਾਏ ਹੋਟਲਾਂ ਨੂੰ ਨਕਸ਼ੇ ‘ਤੇ ਲਿਆਉਣ ਦਾ ਸਿਹਰਾ ਜਾਂਦਾ ਹੈ।” “ਕਈ ਦੇਸ਼ਾਂ ‘ਚ ਲਗਜ਼ਰੀ ਹੋਟਲਾਂ ਦੇ ਪ੍ਰਬੰਧਨ ਲਈ ਅਗਵਾਈ ਪ੍ਰਦਾਨ ਕਰਨ ਤੋਂ ਇਲਾਵਾ ਪੀਆਰਐਸ ਓਬਰਾਏ ਨੇ ਓਬਰਾਏ ਹੋਟਲਜ਼ ਤੇ ਰਿਜ਼ੋਰਟ ਦੇ ਵਿਕਾਸ ‘ਚ ਪ੍ਰਮੁੱਖ ਭੂਮਿਕਾ ਨਿਭਾਈ ਹੈ।”



