ਜਾਸ, ਨਵੀਂ ਦਿੱਲੀ : ਸੰਸਦ ਭਵਨ ਦੀ ਸੁਰੱਖਿਆ ‘ਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਕ੍ਰਾਈਮ ਸੀਨ ਮੁੜ ਸਿਰਜਣ ਲਈ ਆਗਿਆ ਮੰਗੀ ਹੈ। ਦਿੱਲੀ ਪੁਲਿਸ ਸਦਨ ਦੇ ਅੰਦਰ ਅਤੇ ਬਾਹਰ ਕ੍ਰਾਈਮ ਸੀਨ ਮੁੜ ਸਿਰਜਣਾ ਚਾਹੁੰਦੀ ਹੈ, ਤਾਂਕਿ ਇਸ ਨਾਲ ਮੁਲਜ਼ਮਾਂ ਵੱਲੋਂ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਬਾਰੇ ਸਹੀ ਜਾਣਕਾਰੀ ਮਿਲ ਸਕੇ। ਸੰਸਦ ਸਕੱਤਰੇਤ ਤੋਂ ਇਸ ਦੀ ਆਗਿਆ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਕ੍ਰਾਈਮ ਸੀਨ ਮੁੜ ਸਿਰਜ ਸਕੇਗੀ।
ਭਾਜਪਾ ਸਾਂਸਦ ਦੇ ਵੀ ਬਿਆਨ ਹੋਣਗੇ ਦਰਜ
ਉੱਧਰ, ਕਰਨਾਟਕ ਦੇ ਮੈਸੂਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿੰਘ ਸਿਮ੍ਹਾ ਦਾ ਵੀ ਦਿੱਲੀ ਪੁਲਿਸ ਜਲਦ ਬਿਆਨ ਦਰਜ ਕਰੇਗੀ। ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨਾਲ ਸੰਪਰਕ ਬਣਾਉਣ ‘ਤੇ ਉਨ੍ਹਾਂ ਅਗਲੇ ਹਫ਼ਤੇ ਆਪਣੀ ਰਿਹਾਇਸ਼ ‘ਤੇ ਬਿਆਨ ਦੇਣ ਦੀ ਗੱਲ ਆਖੀ ਹੈ। ਉਹ ਅਗਲੇ ਹਫ਼ਤੇ ਦਿੱਲੀ ਸਥਿਤੀ ਆਪਣੀ ਰਿਹਾਇਸ਼ ਵਿਖੇ ਵਾਪਸ ਆਉਣਗੇ। ਇਨ੍ਹਾਂ ਦੇ ਨਿੱਜੀ ਸਹਾਇਕ ਵੱਲੋਂ ਪਾਸ ਜਾਰੀ ਕਰਨ ‘ਤੇ ਦੋ ਮੁਲਜ਼ਮ ਸਾਗਰ ਸ਼ਰਮਾ ਤੇ ਮਨੋਰੰਜਨ ਗੌੜ ਸੰਸਦ ਭਵਨ ਦੇ ਅੰਦਰ ਦਾਖਲ ਹੋਣ ‘ਚ ਕਾਮਯਾਬ ਹੋਏ ਸਨ।
ਮੁਲਜ਼ਮ ਮਨੋਰੰਜਨ ਦੇ ਪਿਤਾ ਹਨ ਪ੍ਰਸਿੱਧ ਵਿਅਕਤੀ
ਮਨੋਰੰਜਨ ਦੇ ਪਿਤਾ ਮੈਸੂਰ ਦੇ ਪ੍ਰਸਿੱਧ ਵਿਅਕਤੀ ਹਨ। ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ‘ਤੇ ਦਰਜਨਾਂ ਨਾਵਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਨੀਲਮ ਆਜ਼ਾਦ ਨੇ ਕੁੱਝ ਸਾਲ ਪਹਿਲਾਂ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਸੀ। ਸੰਸਦ ਭਵਨ ਦੀ ਸੁਰੱਖਿਆ ‘ਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਹੁਣ ਤੱਕ ਛੇ ਮੁਲਾਜ਼ਮਾਂ ਸਾਗਰ ਸ਼ਰਮਾ, ਮਨੋਰੰਜਨਗੌੜ, ਨੀਲਮ ਆਜ਼ਾਦ, ਅਮੋਲ ਸ਼ਿੰਦੇ, ਲਲਿਤ ਝਾ ਤੇ ਮਹੇਸ਼ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ‘ਚ ਕਿਸੇ ਦੇ ਖਿ਼ਲਾਫ਼ ਪਹਿਲਾਂ ਕਿਸੇ ਅਪਰਾਧਕ ਮਾਮਲੇ ੜਚ ਸ਼ਾਮਲ ਨਹੀਂ ਪਾਇਆ ਗਿਆ।
ਲਲਿਤ ਦੇ ਮਾਤਾ-ਪਿਤਾ ਨੇ ਦੱਸਿਆ ਬੇਟੇ ਨੂੰ ਨਿਰਦੋਸ਼
ਲਲਿਤ ਦੇ ਮਾਤਾ-ਪਿਤਾ ਨੇ ਬੇਟੇ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਬੇਟਾ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦਾ ਹੈ। ਉਹ ਕਦੇ ਕਿਸੇ ਨਾਲ ਗਲਤ ਵਿਹਾਰ ਨਹੀਂ ਕਰਦਾ। ਅਜੇ ਤੱਕ ਉਨ੍ਹਾਂ ਦੇ ਘਰ ਵਿੱਚ ਟੈਲੀਵਿਜ਼ਨ ਨਹੀਂ ਹੈ। ਸਾਗਰ ਨੇ ਡਾਇਰੀ ‘ਚ ਸਮਾਜ ਲਈ ਤਿਆਗ ਕਰਨ ਦੀ ਗੱਲ ਕਰਦੇ ਹੋਏ ਇਸ ਦਾ ਵੀ ਜ਼ਿਕਰ ਕੀਤਾ ਹੈ ਕਿ ਦੇਸ਼ ‘ਤੇ ਹਕੂਮਤ ਚਲਾਉਣ ਵਾਲਿਆਂ ਤੋਂ ਜ਼ਿਆਦਾ ਤਿਆਗ ਕਰਨ ਵਾਲਾ ਤਾਕਤਵਰ ਹੁੰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਲਿਤ ਨੇ ਸਾਰਿਆਂ ਦੇ ਮੋਬਾਈਲਾਂ ਨੂੰ ਇਸ ਲਈ ਨਸ਼ਟ ਕਰ ਦਿੱਤਾ ਕਿਉਂਕਿ ਧੜੇ ਵਿੱਚ ਸ਼ਾਮਲ ਮੈਂਬਰਾਂ ਨੂੰ ਬਚਾਇਆ ਜਾ ਸਕੇ।



