ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ‘ਆਪ’ ਨੇਤਾ ਰਾਘਵ ਚੱਢਾ ਦਾ ਪਿਛਲੇ ਮਹੀਨੇ ਸਤੰਬਰ ‘ਚ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਕਈ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲੀਆਂ ਹਨ। ਇਸ ਨਾਲ ਹੀ ਅਦਾਕਾਰਾ ਨੇ ਖੁਦ ਵੀ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਰਿਆਂ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ ਪਰ ਪਰਿਣੀਤੀ ਤੇ ਰਾਘਵ ਦਾ ਵਿਆਹ ਅਜੇ ਵੀ ਸੁਰਖੀਆਂ ’ਚ ਹੈ।
ਪਰਿਣੀਤੀ ਤੇ ਰਾਘਵ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਅਜੇ ਵੀ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ‘ਚ ਅਦਾਕਾਰਾ ਦੇ ਭਰਾ ਨੇ ਹਲਦੀ ਫੰਕਸ਼ਨ ਦੀ ਫੋਟੋ ਸ਼ੇਅਰ ਕੀਤੀ ਸੀ। ਹੁਣ ਫਿਰ ਤੋਂ ਉਨ੍ਹਾਂ ਦੇ ਕੁਝ ਫੰਕਸ਼ਨਾਂ ਦੀਆਂ ਅਣਦੇਖੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ।
ਸੂਫੀ ਨਾਈਟ ‘ਚ ਪਰਿਣੀਤੀ ਨੇ ਕੀਤਾ ਡਾਂਸ
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਇਸ ‘ਚ ਕਈ ਫੋਟੋਆਂ ਤੇ ਕਲਿੱਪਸ ਨੂੰ ਮਿਲਾ ਕੇ ਇਕ ਵੀਡੀਓ ਬਣਾਈ ਗਈ ਹੈ ਜਿਸ ‘ਚ ਪਰਿਣੀਤੀ ਚੋਪੜਾ ਸੂਫੀ ਨਾਈਟ ਦੌਰਾਨ ਆਪਣੇ ਰਿਸ਼ਤੇਦਾਰਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਨਾਲ ਹੀ ਉਹ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨਾਲ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਗ੍ਰੇ ਤੇ ਸਿਲਵਰ ਕਲਰ ਦਾ ਸ਼ਰਾਰਾ ਪਾਇਆ ਹੋਇਆ ਹੈ ਜਿਸ ‘ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ। ਪਰਿਣੀਤੀ ਚੋਪੜਾ ਦੇ ਭਰਾਵਾਂ ਸ਼ਿਵਾਂਗ ਚੋਪੜਾ ਤੇ ਸਹਿਜ ਚੋਪੜਾ ਨੇ ਵੀ ਦਿਲ ਦੇ ਇਮੋਜੀ ਸ਼ੇਅਰ ਕਰਕੇ ਇਸ ਵੀਡੀਓ ‘ਤੇ ਕੁਮੈਂਟ ਕੀਤਾ ਹੈ।
ਪ੍ਰਿਅੰਕਾ ਚੋਪੜਾ ਨਹੀਂ ਸੀ ਸ਼ਾਮਲ
ਰਾਘਵ ਤੇ ਪਰਿਣੀਤੀ ਦੇ ਵਿਆਹ ’ਚ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋਈ ਸੀ। ਇਸ ਬਾਰੇ ‘ਚ ਪੈਪਰਾਜ਼ੀ ਨਾਲ ਗੱਲ ਕਰਦੇ ਹੋਏ ਅਦਾਕਾਰਾ ਦੀ ਮਾਂ ਮਧੂ ਚੋਪੜਾ ਨੇ ਦੱਸਿਆ ਸੀ ਕਿ ਉਹ ਕੰਮ ‘ਚ ਰੁੱਝੇ ਹੋਣ ਕਾਰਨ ਨਹੀਂ ਆ ਸਕੀ। ਹਾਲਾਂਕਿ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਜੋੜੇ ਨੂੰ ਵਧਾਈ ਦਿੱਤੀ ਹੈ।



