ਏਜੰਸੀ, ਹੈਦਰਾਬਾਦ : ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਦੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ‘ਤੇ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਨਿਤੀਸ਼-ਤੇਜਸਵੀ ਨੇ ਜਨਤਾ ਨਾਲ ਧੋਖਾ ਕੀਤਾ
ਓਵੈਸੀ ਨੇ ਕਿਹਾ ਕਿ ਤੇਜਸਵੀ ਯਾਦਵ ਅਤੇ ਪੀਐਮ ਮੋਦੀ ਨੂੰ ਬਿਹਾਰ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਏਆਈਐਮਆਈਐਮ ਮੁਖੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਖਾਸਕਰ ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਸਿਆਸੀ ਮੌਕਾਪ੍ਰਸਤੀ
ਓਵੈਸੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਸਿਆਸੀ ਮੌਕਾਪ੍ਰਸਤੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਸੀ ਕਿ ਨਿਤੀਸ਼ ਕੁਮਾਰ ਭਾਜਪਾ ਨਾਲ ਜਾਣਗੇ। ਏਆਈਐਮਆਈਐਮ ਆਗੂ ਨੇ ਕਿਹਾ ਕਿ ਮੈਂ ਤੇਜਸਵੀ ਯਾਦਵ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਹੁਣ ਕਿਵੇਂ ਮਹਿਸੂਸ ਕਰ ਰਹੇ ਹਨ? ਤੇਜਸਵੀ ਨੇ ਸਾਡੇ ਚਾਰ ਵਿਧਾਇਕ ਖੋਹ ਲਏ ਸਨ, ਕੀ ਉਹ ਅਜੇ ਵੀ ਉਹੀ ਦਰਦ ਮਹਿਸੂਸ ਕਰ ਰਹੇ ਹਨ?
ਬਿਹਾਰ ਦੇ ਲੋਕਾਂ ਨਾਲ ਹੀ ਧੋਖਾ ਹੋਇਆ
ਓਵੈਸੀ ਨੇ ਅੱਗੇ ਕਿਹਾ ਕਿ ਨਿਤੀਸ਼ ਕੁਮਾਰ ਜਦੋਂ ਤੱਕ ਜ਼ਿੰਦਾ ਹਨ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਹਨ। ਭਾਜਪਾ ਕਿਸੇ ਵੀ ਤਰੀਕੇ ਨਾਲ ਆਪਣੇ ਲਈ ਸਭ ਕੁਝ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਨਾਲ ਸਿਰਫ ਧੋਖਾ ਹੋਇਆ ਹੈ। ਬਿਹਾਰ ਵਿੱਚ ਕੋਈ ਵਿਕਾਸ ਨਹੀਂ ਹੋਇਆ ਹੈ।
ਮੁਸਲਮਾਨ ਫਿਰ ਠੱਗੇ ਗਏ
ਏਆਈਐੱਮਆਈਐਮ ਆਗੂ ਨੇ ਕਿਹਾ ਕਿ ਸੂਬੇ ਵਿੱਚ ਨੌਕਰਸ਼ਾਹੀ ਵਧ ਰਹੀ ਹੈ। ਓਵੈਸੀ ਨੇ ਕਿਹਾ ਕਿ ਸਿਆਸੀ ਧਰਮ ਨਿਰਪੱਖਤਾ ਨੂੰ ਹਮੇਸ਼ਾ ਭਾਰਤੀ ਮੁਸਲਮਾਨਾਂ ਨੂੰ ਧੋਖਾ ਦੇਣ ਲਈ ਵਰਤਿਆ ਜਾਂਦਾ ਰਿਹਾ ਹੈ ਅਤੇ ਹੁਣ ਬਿਹਾਰ ਦੇ ਮੁਸਲਮਾਨਾਂ ਨੂੰ ਫਿਰ ਧੋਖਾ ਦਿੱਤਾ ਗਿਆ ਹੈ।