NASA ਨੇ 10 ਸਾਲ ਰੱਖੀ ਸੂਰਜ ‘ਤੇ ਨਜ਼ਰ, ਹੁਣ ਜਾਰੀ ਕੀਤੀ 61 ਮਿੰਟ ਦੀ ਵੀਡੀਓ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਇਸ ਵਾਇਰਲ ਵੀਡੀਓ ਵਿਚ ਨਾਸਾ ਨੇ ਸੋਲਰ ਡਾਇਨਾਮਿਕਸ ਔਬਜ਼ਰਵੇਟਰੀ ਨੇ ਪੂਰੇ 10 ਸਾਲ ਤਕ ਸੂਰਜ ‘ਤੇ ਨਜ਼ਰ ਰੱਖ ਕੇ ਬਣਾਇਆ ਹੈ।

ਨਵੀਂ ਦਿੱਲੀ: ਯੂਐਸ ਪੁਲਾੜ ਏਜੰਸੀ ਨਾਸਾ ਦੇ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ (SDO) ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਇਸ ਵਾਇਰਲ ਵੀਡੀਓ ਵਿਚ ਨਾਸਾ ਨੇ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੂੰ 10 ਸਾਲ ਤਕ ਸੂਰਜ ‘ਤੇ ਨਜ਼ਰ ਰੱਖ ਕੇ ਬਣਾਇਆ ਹੈ। ਇਸ ਦੌਰਾਨ ਔਬਜ਼ਰਵੇਟਰੀ ਨੇ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀ ਇਕੱਠੀਆਂ ਕੀਤੀਆਂ। ਉਧਰ ਨਾਸਾ ਨੇ ਸੂਰਜ ਬਾਰੇ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀ ਸਾਂਝੀਆਂ ਕੀਤੀਆਂ ਹਨ, ਇਹ ਜਾਣਕਾਰੀਆਂ ਨੂੰ ਜਾਣ ਤੁਸੀਂ ਵੀ ਇੱਕ ਪਲ ਲਈ ਹੈਰਾਨ ਹੋ ਜਾਵੋਗੇ।

ਇਸ ਵੀਡੀਓ ਬਾਰੇ ਨਾਸਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਾਸਾ ਦੀ ਸੋਲਰ ਔਬਜ਼ਰਵੇਟਰੀ ਨੇ 10 ਸਾਲ ਤਕ ਸੂਰਜ ਦੀ ਨਿਗਰਾਨੀ ਕੀਤੀ ਹੈ। ਇਸ ਦੇ ਨਾਲ ਉਸਨੇ ਸੂਰਜ ਦੀਆਂ 45 ਕਰੋੜ ਹਾਈ-ਰੈਜ਼ੋਲਿਊਸ਼ਨ ਫੋਟੋਆਂ ਖਿੱਚੀਆਂ, 2 ਕਰੋੜ ਗੀਗਾਬਾਈਟ ਡੇਟਾ ਇਕੱਠਾ ਕੀਤਾ। ਨਾਸਾ ਨੇ ਇੱਕ ਬਿਆਨ ਵਿੱਚ ਟਾਈਮ ਲੈਪ ਵੀਡੀਓ ਜਾਰੀ ਕਰਦਿਆਂ ਕਿਹਾ- ਟਾਈਮ ਲੈਪਸ ਦੀ ਫੁਟੇਜ ਵਿੱਚ ਸੂਰਜ ਦੇ 11 ਸਾਲ ਦੇ ਸੌਰ ਚੱਕਰ ਦੌਰਾਨ ਹੋਣ ਵਾਲੀਆਂ ਸਰਗਰਮੀ ਵਿੱਚ ਵਾਧਾ ਅਤੇ ਗਿਰਾਵਟ ਨੂੰ ਦਰਸਾਇਆ ਗਿਆ ਹੈ। ਨਾਸਾ ਮੁਤਾਬਕ, ਸੂਰਜ ਦਾ ਚੁੰਬਕੀ ਖੇਤਰ ਇੱਕ ਚੱਕਰ ਤੋਂ ਲੰਘਦਾ ਹੈ, ਜਿਸਨੂੰ ਸੂਰਜੀ ਚੱਕਰ ਕਿਹਾ ਜਾਂਦਾ ਹੈ। ਹਰ 11 ਸਾਲ ਬਾਅਦ, ਸੂਰਜ ਦਾ ਚੁੰਬਕੀ ਖੇਤਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ।

‘ਏ ਡਿਕੇਡ ਆਫ਼ ਸਨ’ ਦੇ ਨਾਂ ਤੋਂ ਇਸ ਵੀਡੀਓ ਨੂੰ ਬੁੱਧਵਾਰ ਨੂੰ ਯੂ-ਟਿਊਬ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ‘ਤੇ ਕਈ ਦਿਲਚਸਪ ਕੂਮੈਂਟ ਵੀ ਆਏ ਹਨ। ਇੱਕ ਯੂਜ਼ਰ ਨੇ ਲਿਖਿਆ .. ਇਹ ਅਵਿਸ਼ਵਾਸ਼ਯੋਗ ਹੈ। ਉਧਰ ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦਾ।

ਇਸ ਦੇ ਨਾਲ ਹੀ ਨਾਸਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵੀਡੀਓ ਵਿਚ ਕਾਲੇ ਫਰੇਮ ਧਰਤੀ ਜਾਂ ਚੰਨ ਵਿਚੋਂ ਐਸਡੀਓ ਦੇ ਲੰਘਣ ਕਾਰਨ ਨਜ਼ਰ ਆ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.