ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ਿਵਮ ਦੁਬੇ ਨੇ ਹਾਲ ਹੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਕੱਪ 2024 ਲਈ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਪੇਸ਼ ਕੀਤੀ ਹੈ। ਅਫ਼ਗਾਨਿਸਤਾਨ ਦੇ ਖ਼ਿਲਾਫ਼ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਲਗਾਤਾਰ ਦੋ ਅਰਧ ਸੈਂਕੜੇ ਲਗਾ ਕੇ ਤੇ ਸਪਿਨਰਾਂ ਦੇ ਖ਼ਿਲਾਫ਼ ਲੰਬੇ ਛੱਕੇ ਲਗਾ ਕੇ ਆਪਣੀ ਉਪਯੋਗਤਾ ਸਾਬਤ ਕੀਤੀ।

ਸ਼ਿਵਮ ਦੁਬੇ ਨੇ ਆਪਣੀ ਸਫਲਤਾ ਦਾ ਸਿਹਰਾ ਮਹਿੰਦਰ ਸਿੰਘ ਧੋਨੀ ਅਤੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ। ਉਦੋਂ ਤੋਂ ਪ੍ਰਸ਼ੰਸਕਾਂ ਦੀ ਦਿਲਚਸਪੀ ਵਧ ਗਈ ਹੈ ਕਿ ਐੱਮਐੱਸ ਧੋਨੀ ਨੇ ਕਿਹੜੀ ਸਲਾਹ ਦਿੱਤੀ ਕਿ ਸ਼ਿਵਮ ਦੁਬੇ ਸਟਾਰ ਬਣ ਗਏ ਹਨ।

ਧੋਨੀ ਦੀ ਇਹ ਅਹਿਮ ਸਲਾਹ

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਭਿਨਵ ਮੁਕੁੰਦ ਨੇ ਜੀਓ ਸਿਨੇਮਾ ਨਾਲ ਗੱਲਬਾਤ ‘ਚ ਦੱਸਿਆ ਕਿ ਧੋਨੀ ਨੇ ਦੁਬੇ ਨੂੰ ਸ਼ਾਰਟ ਗੇਂਦ ‘ਤੇ ਹਮਲਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਧੋਨੀ ਦੀ ਇਹ ਸਲਾਹ ਸ਼ਿਵਮ ਦੁਬੇ ਲਈ ਕਮਾਲ ਕਰ ਰਹੀ ਹੈ।

ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਦੁਬੇ ਨੇ ਐੱਮਐੱਸ ਧੋਨੀ ਨਾਲ ਗੱਲ ਕੀਤੀ ਸੀ। CSK ਦੇ ਕਪਤਾਨ ਨੇ ਕਿਹਾ- ਕੋਈ ਰਾਕੇਟ ਸਾਇੰਸ ਨਹੀਂ ਹੈ। ਬੱਸ ਸ਼ਾਰਟ ਗੇਂਦ ‘ਤੇ ਹਮਲਾ ਕਰਨ ਦੀ ਲੋੜ ਨਹੀਂ ਹੈ।

ਸ਼ਿਵਮ ਦੁਬੇ ਨੇ ਕੀ ਕਿਹਾ

ਸ਼ਿਵਮ ਦੁਬੇ ਨੇ ਅਫ਼ਗਾਨਿਸਤਾਨ ਖਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਅਦ ਆਪਣੀ ਤਿਆਰੀ ਤੇ ਮੈਚ ਬਾਰੇ ਅਹਿਮ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਹ ਕਿਸੇ ਹੋਰ ਚੀਜ਼ ‘ਤੇ ਧਿਆਨ ਦੇਣ ਦੀ ਬਜਾਏ ਸਿਰਫ਼ ਉਸੇ ਪਲ ‘ਤੇ ਧਿਆਨ ਦੇ ਰਿਹਾ ਹੈ।

ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੇਰੇ ਸ਼ਾਟਸ ਦੀ ਰੇਂਜ ਭਗਵਾਨ ਦਾ ਤੋਹਫਾ ਹੈ ਅਤੇ ਮੈਂ ਇਸ ‘ਤੇ ਕਾਫੀ ਕੰਮ ਕੀਤਾ ਹੈ। ਮੈਂ ਆਪਣੀ ਖੇਡ ਵਿੱਚ ਕਈ ਖੇਤਰਾਂ ਵਿੱਚ ਵਿਕਾਸ ਕੀਤਾ ਹੈ ਅਤੇ ਹੁਣ ਦੌੜਾਂ ਬਣਾਉਣ ਵਿੱਚ ਸਮਰੱਥ ਹਾਂ।

ਦੁਬੇ ਦਾ ਮੌਜੂਦਾ ਸੀਰੀਜ਼ ‘ਚ ਪ੍ਰਦਰਸ਼ਨ

ਸ਼ਿਵਮ ਦੁਬੇ ਨੇ ਅਫ਼ਗਾਨਿਸਤਾਨ ਖਿਲਾਫ਼ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ‘ਚ 40 ਗੇਂਦਾਂ ‘ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਵੀ ਉਸ ਦਾ ਬੱਲਾ ਚਮਕਦਾ ਰਿਹਾ ਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ਼ 32 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਬਣਾਈਆਂ।

ਸ਼ਿਵਮ ਦੁਬੇ ਨੇ ਦੋਵਾਂ ਮੈਚਾਂ ‘ਚ ਮੈਚ ਜੇਤੂ ਪਾਰੀ ਖੇਡੀ ਅਤੇ ਭਾਰਤ ਨੇ ਸੀਰੀਜ਼ 2-0 ਨਾਲ ਜਿੱਤ ਲਈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੁੱਧਵਾਰ ਨੂੰ ਬੇਂਗਲੁਰੂ ‘ਚ ਖੇਡਿਆ ਜਾਵੇਗਾ।