ਜੇਐੱਨਐੱਨ, ਭੋਪਾਲ : MP Cabinet Expansion: ਮੱਧ ਪ੍ਰਦੇਸ਼ ‘ਚ ਸੀਐੱਮ ਮੋਹਨ ਯਾਦਵ ਦੀ ਕੈਬਨਿਟ ਦਾ ਅੱਜ ਵਿਸਥਾਰ ਹੋ ਗਿਆ ਹੈ। ਸੀਐੱਮ ਨੇ ਐਤਵਾਰ ਨੂੰ ਹੀ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਕੈਬਨਿਟ ਵਿਸਥਾਰ ਦੀ ਗੱਲ ਆਖੀ ਸੀ। ਇਸ ਦੌਰਾਨ ਅੱਜ ਰਾਜਪਾਲ ਨੇ ਨਵੇਂ ਚੁਣੇ ਮੰਤਰੀਆਂ ਨੂੰ ਸਹੁੰ ਚੁਕਾਈ।

18 ਵਿਧਾਇਕ ਬਣੇ ਕੈਬਨਿਟ ਮੰਤਰੀ

ਕੈਬਨਿਟ ਮੰਤਰੀਆਂ ਦੀ ਸੂਚੀ ਵਿੱਚ ਵਿਜੇ ਸ਼ਾਹ, ਕੈਲਾਸ਼ ਵਿਜੈਵਰਗੀਯ, ਪ੍ਰਹਿਲਾਦ ਪਟੇਲ, ਰਾਕੇਸ਼ ਸਿੰਘ, ਕਰਨ ਸਿੰਘ ਵਰਮਾ, ਰਾਮ ਉਦੈ ਪ੍ਰਤਾਪ ਸਿੰਘ ਸਣੇ 18 ਵਿਧਾਇਕ ਸ਼ਾਮਲ ਹਨ। ਉੱਥੇ, 6 ਆਗੂਆਂ ਨੂੰ ਰਾਜ ਮੰਤਰੀ (ਆਜ਼ਾਦ) ਬਣਾਇਆ ਗਿਆ ਹੈ ਅਤੇ 4 ਨੂੰ ਰਾਜ ਮੰਤਰੀ ਬਣਾਇਆ ਗਿਆ।

ਇਨ੍ਹਾਂ 18 ਆਗੂਆਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

  • ਕੈਲਾਸ਼ ਵਿਜੇਵਰਗੀਆ
  • ਪ੍ਰਹਿਲਾਦ ਸਿੰਘ ਪਟੇਲ
  • ਰਾਕੇਸ਼ ਸਿੰਘ
  • ਕਰਨ ਸਿੰਘ ਵਰਮਾ
  • ਰਾਓ ਉਦੈ ਪ੍ਰਤਾਪ ਸਿੰਘ
  • ਵਿਜੇ ਸ਼ਾਹ
  • ਸੰਪਟਿਆ ਉਈਕੇ
  • ਤੁਲਸੀਰਾਮ ਸਿਲਾਵਤ
  • ਅੰਦਾਲ ਸਿੰਘ ਕੰਸਾਣਾ
  • ਨਿਰਮਲਾ ਭੂਰੀਆ
  • ਗੋਵਿੰਦ ਸਿੰਘ ਰਾਜਪੂਤ
  • ਵਿਸ਼ਵਾਸ ਸਾਰੰਗ
  • ਨਾਗਰ ਸਿੰਘ ਚੌਹਾਨ
  • ਨਰਾਇਣ ਸਿੰਘ ਕੁਸ਼ਵਾਹਾ
  • ਪ੍ਰਦਿਊਮਨ ਸਿੰਘ ਤੋਮਰ
  • ਰਾਕੇਸ਼ ਸ਼ੁਕਲਾ
  • ਚੇਤਨ ਕਸ਼ਯਪ
  • ਇੰਦਰ ਸਿੰਘ ਪਰਮਾਰ

ਇਨ੍ਹਾਂ ਆਗੂਆਂ ਨੂੰ ਰਾਜ ਮੰਤਰੀ ਬਣਾਇਆ ਗਿਆ

  • ਰਾਧਾ ਸਿੰਘ
  • ਪ੍ਰਤਿਮਾ ਬਾਗੜੀ
  • ਦਿਲੀਪ ਅਹੀਰਵਰ
  • ਨਰਿੰਦਰ ਸ਼ਿਵਾਜੀ ਪਟੇਲ

ਇਹ ਵਿਧਾਇਕ ਬਣੇ ਰਾਜ ਮੰਤਰੀ (ਸੁਤੰਤਰ ਚਾਰਜ)

  • ਦਲੀਪ ਜੈਸਵਾਲ
  • ਗੌਤਮ ਟੈਟਵਾਲ
  • ਲਖਨ ਪਟੇਲ
  • ਕ੍ਰਿਸ਼ਨ ਗੌੜ
  • ਧਰਮਿੰਦਰ ਲੋਧੀ
  • ਨਰਾਇਣ ਸਿੰਘ ਪਵਾਰ

ਮੋਹਨ ਯਾਦਵ ਨੇ ਕੀ ਕਿਹਾ

ਸੀਐੱਮ ਮੋਹਨ ਯਾਦਵ ਨੇ ਕਿਹਾ ਕਿ ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਅਤੇ ਮਾਰਗ-ਦਰਸ਼ਨ ‘ਚ ਨਵਾਂ ਮੰਤਰੀ ਮੰਡਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਸਰਕਾਰ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਜਾ ਰਹੀ ਹੈ।