Mohammad Rafi : ਮਹਾਨ ਗਾਇਕ ਮੁਹੰਮਦ ਰਫੀ ਦੀ ਜਨਮ ਸ਼ਤਾਬਦੀ (Mohammad Rafi Birth Anniversary) ਲਈ ਮੁੰਬਈ ‘ਚ ਸ਼ਾਨਦਾਰ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੇ ਜਨਮ ਸਥਾਨ ‘ਤੇ 100 ਫੁੱਟ ਉੱਚਾ ‘ਰਫ਼ੀ ਮੀਨਾਰ’ ਬਣਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਸਮਾਗਮ ਐਤਵਾਰ ਨੂੰ ਵਰਲਡ ਆਫ ਮੁਹੰਮਦ ਰਫੀ ਵੈਲਫੇਅਰ ਫਾਊਂਡੇਸ਼ਨ (WMRWF) ਤੇ ਸ਼੍ਰੀ ਸ਼ਨਮੁਖਾਨੰਦ ਫਾਈਨ ਆਰਟਸ ਅਤੇ ਸੰਗੀਤ ਸਭਾ (SSFASS) ਦੇ ਸਹਿਯੋਗ ਨਾਲ ਸ਼ਨਮੁਖਾਨੰਦ ਹਾਲ ‘ਚ ਕਰਵਾਇਆ ਜਾਵੇਗਾ ਜਿਸ ਵਿਚ 2024 ਦੇ ਅਗਲੇ 12 ਮਹੀਨਿਆਂ ਲਈ ਨਿਰਧਾਰਤ ਈਵੈਂਟਸ ਦੀ ਇਕ ਸੀਰੀਜ਼ ਦੇ ਨਾਲ, 24 ਦਸੰਬਰ, 2024 (24 ਦਸੰਬਰ, 1924- 31 ਜੁਲਾਈ, 1980) ਨੂੰ ਰਫੀ ਦੇ 100ਵੇਂ ਜਨਮਦਿਨ ‘ਤੇ ਇਕ ਮੈਗਾ ਸੰਗੀਤਮਈ ਕ੍ਰੈਸੇਂਡੋ ‘ਚ ਸਮਾਪਨ ਹੋਵੇਗਾ।
ਆਈਏਐਨਐਸ ਦੀ ਰਿਪੋਰਟ ਅਨੁਸਾਰ ਉਨ੍ਹਾਂ ਅੱਗੇ ਕਿਹਾ, ‘ਅਸੀਂ ਪੂਰੇ ਭਾਰਤ ਤੋਂ ਪ੍ਰਸਿੱਧ ‘ਰਫੀ ਸਪੈਸ਼ਲ’ ਨੂੰ ਪਰਫਾਰਮ ਕਰਨ ਤੇ ਰਫੀ ਸਾਹਬ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸੱਦਾ ਦਿਆਂਗੇ। ਸ਼ਨਮੁਖਾਨੰਦ ਹਾਲ ‘ਚ ਦਰਸ਼ਕਾਂ ਤੋਂ ਇਲਾਵਾ ਦੁਨੀਆ ਭਰ ‘ਚ ਰਫੀ ਦੇ ਪ੍ਰਸ਼ੰਸਕਾਂ ਲਈ ਸਾਰੇ ਸ਼ੋਅ ਯੂਟਿਊਬ ‘ਤੇ ਲਾਈਵ-ਸਟ੍ਰੀਮ ਕੀਤੇ ਜਾਣਗੇ।’ ਵੈਂਕਿਟਾਚਲਮ ਨੇ ਕਿਹਾ, ‘ਕਾਂਸਰਟ ‘ਚ ਸੰਗੀਤ ਨਿਰਦੇਸ਼ਕ, ਗੀਤਕਾਰ ਤੇ ਅਦਾਕਾਰ ਸ਼ਾਮਲ ਹੋਣਗੇ, ਜਿਨ੍ਹਾਂ ਲਈ ਮੁਹੰਮਦ ਰਫੀ ਨੇ ਗਾਇਆ ਸੀ।’ SSFASS ਦੇ ਪ੍ਰਧਾਨ ਡਾਕਟਰ ਵੀ ਸ਼ੰਕਰ ਨੇ ਕਿਹਾ, ‘ਸ਼ੋਅ ਦੇ ਨਾਲ-ਨਾਲ ਗਰੀਬਾਂ ਲਈ ਚੈਰੀਟੇਬਲ, ਮੈਡੀਕਲ ਤੇ ਸਮਾਜਿਕ ਪਹਿਲਕਦਮੀਆਂ ਦੀ ਇਕ ਲੜੀ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨੂੰ ਰਫੀ ਸੰਗੀਤ ਸਮਾਗਮ ਦੀ ਕਮਾਈ ‘ਚੋਂ ਫੰਡ ਦਿੱਤਾ ਜਾਵੇਗਾ।’
SSFASS ਸ਼ਨਮੁਖਾਨੰਦ ਕਮਿਊਨਿਟੀ ਚੈਰੀਟੇਬਲ ਹਸਪਤਾਲ ‘ਚ ਰਫੀ ਦੇ ਨਾਮ ‘ਤੇ ਇਕ ਐਂਡੋਮੈਂਟ ਸ਼ੁਰੂ ਕਰੇਗਾ, ਜਿਸ ਤਹਿਤ ਪ੍ਰਤੀਦਿਨ ਇਕ ਮਰੀਜ਼ ਨੂੰ ਮੁਫ਼ਤ ਕਿਡਨੀ ਡਾਇਲਸਿਸ ਪ੍ਰਦਾਨ ਕੀਤਾ ਜਾਵੇਗਾ, ਇਹ ਡਾਇਲਸਿਸ ਕੇਂਦਰ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਹੈ। ਇਸ ਤੋਂ ਇਲਾਵਾ, SSFASS ਨੇ ਇਕ ਯੁਵਾ ਸੰਗੀਤਕਾਰ ਲਈ ‘ਸ਼੍ਰੀ ਸ਼ਨਮੁਖਾਨੰਦ ਮੁਹੰਮਦ ਰਫ਼ੀ ਸ਼ਤਾਬਦੀ ਯਾਦਗਾਰੀ ਪੁਰਸਕਾਰ’ ਦੀ ਸਥਾਪਨਾ ਕੀਤੀ ਹੈ, ਜਿਸ ਵਿਚ ਹਰ ਸਾਲ 5 ਲੱਖ ਰੁਪਏ ਦਾ ਨਕਦ ਇਨਾਮ, ਇਕ ਟਰਾਫੀ ਤੇ ਮਹਾਨ ਗਾਇਕ ਦੇ ਜਨਮਦਿਨ (24 ਦਸੰਬਰ) ‘ਤੇ ਸ਼ਨਮੁਖਾਨੰਦ ਹਾਲ ‘ਚ ਇਕ ਸਮਾਰੋਹ ਹੁੰਦਾ ਹੈ। ਇੱਕ ਲਾਈਵ ਸੰਗੀਤ ਸਮਾਰੋਹ ਹੈ। ਕਿਸੇ ਵੀ ਗਾਇਕ ਲਈ ਇਕ ਨਿਵੇਕਲੀ ਪਹਿਲਕਦਮੀ ‘ਚ, SSFASS ਅਤੇ WMRWF ਵੱਲੋਂ ਅੰਮ੍ਰਿਤਸਰ (ਪੰਜਾਬ) ਨੇੜੇ ਕੋਟਲਾ ਸੁਲਤਾਨ ਸਿੰਘ ਪਿੰਡ ‘ਚ ਮੁਹੰਮਦ ਰਫੀ ਦੀ ਯਾਦ ‘ਚ 100 ਫੁੱਟ (30.5 ਮੀਟਰ) ਉੱਚਾ ‘ਰਫ਼ੀ ਮੀਨਾਰ’ (ਬੁਰਜ) ਉਸਾਰਿਆ ਜਾ ਰਿਹਾ ਹੈ।



