ਆਨਲਾਈਨ ਡੈਸਕ, ਨਵੀਂ ਦਿੱਲੀ : ਬਿਊਟੀ ਪੇਜੈਂਟ ਸ਼ੋਅ ‘ਮਿਸ ਯੂਨੀਵਰਸ’ ‘ਚ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਤੇ ਸੂਝਵਾਨ ਸੁੰਦਰੀਆਂ ਨੇ ‘ਬਿਊਟੀ ਵਿਦ ਬਰੇਨਜ਼’ ਦੇ ਸਕਿਲਸ ਨਾਲ ਆਪਣੇ ਸਿਰਾਂ ’ਤੇ ਤਾਜ ਸਜਾਉਂਦੀਆ ਹਨ। ਭਾਰਤ ਤੋਂ ਹੁਣ ਤੱਕ ਤਿੰਨ ਮਿਸ ਯੂਨੀਵਰਸ ਅਤੇ 6 ਮਿਸ ਵਰਲਡ ਬਣ ਚੁੱਕੀਆਂ ਹਨ। ਇਸ ਵਾਰ ਵੀ ਭਾਰਤੀ ਮਾਡਲ ਸ਼ਵੇਤਾ ਸ਼ਾਰਦਾ ‘ਮਿਸ ਯੂਨੀਵਰਸ 2023’ ਸੁੰਦਰਤਾ ਮੁਕਾਬਲੇ ‘ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ।

ਕਦੋਂ ਤੇ ਕਿੱਥੇ ਹੋਵੇਗਾ ਬਿਊਟੀ ਪੇਜੈਂਟ ਮਿਸ ਯੂਨੀਵਰਸ 2023?

72ਵਾਂ ਮਿਸ ਯੂਨੀਵਰਸ ਮੁਕਾਬਲਾ ਅੱਜ 18 ਨਵੰਬਰ 2023 ਨੂੰ ਅਲ ਸਾਲਵਾਡੋਰ ਦੀ ਰਾਜਧਾਨੀ ਸੈਨ ਸਾਲਵਾਡੋਰ ਦੇ ਜੋਸ ਅਡੋਲਫੋ ਪਿਨੇਡਾ ਅਰੇਨਾ ਵਿਖੇ ਆਯੋਜਿਤ ਕੀਤਾ ਜਾਵੇਗਾ। ਮਿਸ ਯੂਨੀਵਰਸ 2022 ਦੀ ਜੇਤੂ R’Bonney Gabriel 2003 ਦੀ ਮਿਸ ਯੂਨੀਵਰਸ 2003 ਦਾ ਤਾਜ ਪਹਿਨੇਗੀ।

ਬਿਊਟੀ ਪੇਜੈਂਟ ਸੈਂਟਰਲ ਅਮਰੀਕਾ ਵਿੱਚ ਸ਼ਾਮ 7.30 ਵਜੇ ਟੈਲੀਕਾਸਟ ਕੀਤਾ ਜਾਵੇਗਾ। ਭਾਰਤ ਵਿੱਚ ਇਸਨੂੰ ਅਗਲੀ ਸਵੇਰ ਮਤਲਬ 19 ਨਵੰਬਰ 2023 ਨੂੰ ਸਵੇਰੇ 6 ਵਜੇ ਦੇਖਿਆ ਜਾ ਸਕਦਾ ਹੈ। ਤੁਸੀਂ ਮਿਸ ਯੂਨੀਵਰਸ ਦੇ ਯੂਟਿਊਬ ਚੈਨਲ ਜਾਂ ਐਕਸ (ਟਵਿਟਰ) ‘ਤੇ ਵੀ ਦੇਖ ਸਕਦੇ ਹੋ। ਬਿਊਟੀ ਪੇਜੈਂਟ ਦੀ ਮੇਜ਼ਬਾਨੀ ਜੀਨੀ ਮਾਏ ਜੇਨਕਿੰਸ, ਮਾਰੀਆ ਮੇਨੇਮੋਜ਼ ਤੇ ਸਾਬਕਾ ਮਿਸ ਯੂਨੀਵਰਸ ਓਲੀਵੀਆ ਕੁਲਪੋ ਦੁਆਰਾ ਹੋਸਟ ਕੀਤੀ ਜਾਵੇਗੀ।

ਕੌਣ ਹੈ ਭਾਰਤ ਨੂੰ ਰਿਪ੍ਰੇਜੈਂਟ ਕਰਨ ਵਾਲੀ ਸ਼ਵੇਤਾ ਸ਼ਾਰਦਾ?

ਭਾਰਤ ਦੀ ਸ਼ਵੇਤਾ ਸ਼ਾਰਦਾ ਮਿਸ ਯੂਨੀਵਰਸ 2023 ਵਿੱਚ 84 ਤੋਂ ਵੱਧ ਦੇਸ਼ਾਂ ਦੀਆਂ ਖ਼ੂਬਸੂਰਤ ਸੁੰਦਰੀਆਂ ਨਾਲ ਮੁਕਾਬਲਾ ਕਰੇਗੀ। 22 ਸਾਲਾ ਸ਼ਵੇਤਾ ਸ਼ਾਰਦਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਮਾਡਲ ਹੋਣ ਦੇ ਨਾਲ-ਨਾਲ ਉਹ ਡਾਂਸਰ ਵੀ ਹੈ। ਸ਼ਵੇਤਾ ਮਿਸ ਡੀਵਾ ਯੂਨੀਵਰਸ 2023 ਦਾ ਤਾਜ ਆਪਣੇ ਸਿਰ ਸਜਾ ਚੁੱਕੀ ਹੈ।

ਸ਼ਵੇਤਾ ਸ਼ਾਰਦਾ ਕਈ ਡਾਂਸ ਰਿਆਲਿਟੀ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸ਼ਵੇਤਾ ਸ਼ਾਰਦਾ ਜੋ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਡਾਂਸ ਪਲੱਸ, ਡਾਂਸ ਦੀਵਾਨੇ ਤੇ ਡਾਂਸ ਇੰਡੀਆ ਡਾਂਸ ਵਰਗੇ ਰਿਆਲਿਟੀ ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ।

ਭਾਰਤ ’ਚ ਕੌਣ-ਕੌਣ ਬਣੀ ਮਿਸ ਯੂਨੀਵਰਸ?

ਭਾਰਤ ਨੂੰ ਹੁਣ ਤੱਕ ਤਿੰਨ ਮਿਸ ਯੂਨੀਵਰਸ ਖਿਤਾਬ ਮਿਲ ਚੁੱਕੇ ਹਨ। ਭਾਰਤ ਦੀ ਪਹਿਲੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਸੀ ਜਿਸ ਨੇ 1994 ਵਿੱਚ ਤਾਜ ਪਹਿਨਿਆ ਸੀ। ਭਾਰਤ ਦੀ ਦੂਜੀ ਮਿਸ ਯੂਨੀਵਰਸ ਲਾਰਾ ਦੱਤਾ (2001) ਅਤੇ ਤੀਜੀ ਮਿਸ ਯੂਨੀਵਰਸ ਹਰਨਾਜ਼ ਸੰਧੂ (2021) ਹੈ। ਹੁਣ ਦੇਖਦੇ ਹਾਂ ਕਿ ਭਾਰਤ ਨੂੰ ਇਸ ਸਾਲ ਚੌਥੀ ਮਿਸ ਯੂਨੀਵਰਸ ਮਿਲਦੀ ਹੈ ਜਾਂ ਨਹੀਂ।