ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Milk Side Effects: ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕਿਸੇ ਨੂੰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ, ਵਿਟਾਮਿਨ ਡੀ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਕਈ ਲੋਕ ਸਵੇਰੇ ਨਾਸ਼ਤੇ ‘ਚ ਦੁੱਧ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਹਨ।

ਕਿਉਂਕਿ ਦੁੱਧ ਦੇ ਬਹੁਤ ਸਾਰੇ ਫਾਇਦੇ ਹਨ, ਲੋਕ ਮੰਨਦੇ ਹਨ ਕਿ ਇਸ ਨੂੰ ਜਿੰਨਾ ਚਾਹੇ ਪੀਤਾ ਜਾ ਸਕਦਾ ਹੈ। ਹਾਲਾਂਕਿ, ਸਚਾਈ ਇਹ ਹੈ ਕਿ ਹਰ ਚੀਜ਼ ਦੀ ਤਰ੍ਹਾਂ ਜ਼ਿਆਦਾ ਦੁੱਧ ਵੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਦੁੱਧ ਪੀਣ ਦੇ ਕੀ ਨੁਕਸਾਨ ਹੋ ਸਕਦੇ ਹਨ।

ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ

ਬਹੁਤ ਸਾਰੇ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਅਜਿਹੇ ‘ਚ ਜੇਕਰ ਉਹ ਥੋੜ੍ਹਾ ਜਿਹਾ ਦੁੱਧ ਵੀ ਪੀ ਲੈਣ ਤਾਂ ਉਨ੍ਹਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਜ਼ਿਆਦਾ ਦੁੱਧ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਬਲੋਟਿੰਗ, ਕੜਵੱਲ ਅਤੇ ਦਸਤ।

ਵਧ ਸਕਦਾ ਹੈ ਭਾਰ

ਦੁੱਧ ਪ੍ਰੋਟੀਨ ਦਾ ਭਰਪੂਰ ਸਰੋਤ ਹੈ। ਇਸ ਵਿਚ ਉੱਚ ਕੈਲੋਰੀ ਸਮੱਗਰੀ ਵੀ ਹੁੰਦੀ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦੁੱਧ ਸੀਮਤ ਮਾਤਰਾ ‘ਚ ਪੀਣਾ ਚਾਹੀਦਾ ਹੈ। ਜ਼ਿਆਦਾ ਦੁੱਧ ਪੀਣ ਨਾਲ ਭਾਰ ਘੱਟਣ ਦੀ ਬਜਾਏ ਵਧਦਾ ਹੈ।

ਐਕਨੇ ਦੀ ਸਮੱਸਿਆ

ਜ਼ਿਆਦਾ ਮਾਤਰਾ ‘ਚ ਦੁੱਧ ਪੀਣ ਨਾਲ ਮੁਹਾਸਿਆਂ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਦੁੱਧ ਪੀਣ ਨਾਲ ਹਾਰਮੋਨਲ ਅਸੰਤੁਲਨ ਹੋ ਸਕਦਾ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਦੀ ਸਕਿੰਨ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਮੁਹਾਸੇ ਦੀ ਸਮੱਸਿਆ ਹੋ ਸਕਦੇ ਹਨ।

ਪ੍ਰੋਸਟੇਟ ਕੈਂਸਰ ਦਾ ਖਤਰਾ

ਮੰਨਿਆ ਜਾਂਦਾ ਹੈ ਕਿ ਜ਼ਿਆਦਾ ਦੁੱਧ ਪੀਣ ਨਾਲ ਪ੍ਰੋਸਟੇਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਖੁਰਾਕ ਵਿੱਚ ਦੁੱਧ ਦੀ ਮਾਤਰਾ ਨੂੰ ਹੀ ਸ਼ਾਮਲ ਕਰੋ।

ਫੈਟੀ ਲਿਵਰ

ਜੇਕਰ ਤੁਸੀਂ ਫੈਟੀ ਲਿਵਰ ਦੇ ਮਰੀਜ਼ ਹੋ ਤਾਂ ਤੁਹਾਨੂੰ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੁੱਧ ‘ਚ ਮੌਜੂਦ ਫੈਟ ਕਾਰਨ ਲੀਵਰ ‘ਚ ਸੋਜ਼ਿਸ਼ ਦੀ ਸਮੱਸਿਆ ਵਧ ਜਾਂਦੀ ਹੈ।