ਮਨੋਰੰਜਨ ਡੈਸਕ, ਨਵੀਂ ਦਿੱਲੀ : ਜੇ ਹਿੰਦੀ ਸਿਨੇਮਾ ਦੀਆਂ ਸਭ ਤੋਂ ਸ਼ਾਨਦਾਰ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ ਸੁਪਰਹਿੱਟ ਫਿਲਮ ‘ਮੈਨੇ ਪਿਆਰ ਕੀਆ’ ਦਾ ਨਾਂ ਜ਼ਰੂਰ ਇਸ ‘ਚ ਸ਼ਾਮਲ ਹੋਵੇਗਾ। ਰਾਜਸ਼੍ਰੀ ਬੈਨਰ ਹੇਠ ਬਣੀ ਇਸ ਫਿਲਮ ‘ਚ ਸਲਮਾਨ ਖਾਨ ਅਤੇ ਭਾਗਿਆਸ਼੍ਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੇ ਗੀਤ ਅਤੇ ਕਹਾਣੀ ਅੱਜ ਵੀ ਪ੍ਰਸ਼ੰਸਕਾਂ ਦੀ ਪਸੰਦ ਬਣੀ ਹੋਈ ਹੈ। ਇਸ ਦੌਰਾਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਪੀਯੂਸ਼ ਮਿਸ਼ਰਾ ਨੇ ‘ਮੈਨੇ ਪਿਆਰ ਕੀਆ’ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ ‘ਮੈਨੇ ਪਿਆਰ ਕੀਆ’ ਵਿਚ ਪ੍ਰੇਮ ਦੀ ਭੂਮਿਕਾ ਲਈ ਸਲਮਾਨ ਨਿਰਮਾਤਾਵਾਂ ਦੀ ਪਹਿਲੀ ਪਸੰਦ ਨਹੀਂ ਸਨ।
‘ਮੈਨੇ ਪਿਆਰ ਕੀਆ’ ਇਸ ਅਦਾਕਾਰ ਨੂੰ ਹੋਈ ਸੀ ਆਫ਼ਰ
ਨਿਰਦੇਸ਼ਕ ਸੂਰਜ ਬੜਜਾਤਿਆ ਨੇ ਹਿੰਦੀ ਸਿਨੇਮਾ ਵਿਚ ਬਤੌਰ ਨਿਰਦੇਸ਼ਕ ‘ਮੈਨੇ ਪਿਆਰ ਕੀਆ’ ਰਾਹੀਂ ਸ਼ੁਰੂਆਤ ਕੀਤੀ ਸੀ। ‘ਮੈਨੇ ਪਿਆਰ ਕੀਆ’ ਬਾਰੇ ਕਈ ਦਿਲਚਸਪ ਕਿੱਸੇ ਹਨ ਪਰ ਅਦਾਕਾਰ ਤੇ ਲੇਖਕ ਪੀਯੂਸ਼ ਮਿਸ਼ਰਾ ਨੇ ਸਲਮਾਨ ਖਾਨ ਦੀ ਇਸ ਆਈਕੋਨਿਕ ਫਿਲਮ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਅਸਲ ‘ਚ ਲਾਲਨਟੌਪ ਨੂੰ ਦਿੱਤੇ ਇੰਟਰਵਿਊ ‘ਚ ਪੀਯੂਸ਼ ਮਿਸ਼ਰਾ ਨੇ ਦੱਸਿਆ –
‘ਮੈਨੇ ਪਿਆਰ ਕੀਆ’ ਲਈ ਪ੍ਰੇਮ ਦੀ ਭੂਮਿਕਾ ਲਈ ਸਲਮਾਨ ਖਾਨ ਨਿਰਮਾਤਾਵਾਂ ਦੀ ਪਹਿਲੀ ਪਸੰਦ ਨਹੀਂ ਸਨ, ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਡਰਾਮਾ ਪੜ੍ਹ ਰਿਹਾ ਸੀ। ਐਨਐਸਡੀ ਵਿਚ ਮੇਰਾ ਤੀਜਾ ਸਾਲ ਚੱਲ ਰਿਹਾ ਸੀ ਅਤੇ ਇਕ ਦਿਨ ਐਨਐਸਡੀ ਦੇ ਤਤਕਾਲੀ ਨਿਰਦੇਸ਼ਕ ਮੋਹਨ ਮਹਰਿਸ਼ੀ ਜੀ ਨੇ ਮੈਨੂੰ ਸੂਰਜ ਬੜਜਾਤਿਆ ਦੇ ਪਿਤਾ ਰਾਜਕੁਮਾਰ ਬੜਜਾਤਿਆ ਨਾਲ ਮਿਲਾਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਸੂਰਜ ਇਕ ਫਿਲਮ ਬਣਾਉਣ ਜਾ ਰਿਹਾ ਹੈ, ਜਿਸ ਲਈ ਭਾਗਿਆਸ਼੍ਰੀ ਨੂੰ ਮੁੱਖ ਅਦਾਕਾਰਾ ਵਜੋਂ ਫਾਈਨਲ ਕਰ ਲਿਆ ਗਿਆ ਹੈ ਅਤੇ ਉਹ ਇੱਕ ਅਦਾਕਾਰ ਦੀ ਤਲਾਸ਼ ਕਰ ਰਹੇ ਹਨ ਪਰ ਮੈਂ ਇਸ ਫਿਲਮ ਲਈ ਹਾਂ ਨਹੀਂ ਕਿਹਾ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਸ ਨੂੰ ਨਾਂਹ ਕਿਉਂ ਕਿਹਾ, ਹਾਲਾਂਕਿ ਮੈਂ ਉਸ ਸਮੇਂ ਕਾਫੀ ਖੂਬਸੂਰਤ ਲੱਗ ਰਿਹਾ ਸੀ।
ਸਲਮਾਨ ਖਾਨ ਦੀ ਮਸ਼ਹੂਰ ਫਿਲਮ ‘ਮੈਨੇ ਪਿਆਰ ਕੀਆ’
ਸਲਮਾਨ ਖਾਨ ਨੇ ਫਿਲਮ ‘ਬੀਵੀ ਹੋ ਤੋ ਐਸੀ’ ਨਾਲ ਹਿੰਦੀ ਸਿਨੇਮਾ ‘ਚ ਬਤੌਰ ਅਦਾਕਾਰ ਡੈਬਿਊ ਕੀਤਾ ਸੀ ਪਰ ਸਲਮਾਨ ਨੂੰ 1989 ‘ਚ ਰਿਲੀਜ਼ ਹੋਈ ‘ਮੈਨੇ ਪਿਆਰ ਕੀਆ’ ਰਾਹੀਂ ਖਾਸ ਪਛਾਣ ਮਿਲੀ। ਹਾਲਾਤ ਅਜਿਹੇ ਸਨ ਕਿ ‘ਮੈਨੇ ਪਿਆਰ ਕੀਆ’ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਿਤ ਹੋਈ। ਇੰਨਾ ਹੀ ਨਹੀਂ ਨਿਰਦੇਸ਼ਕ ਸੂਰਜ ਬੜਜਾਤਿਆ ਦੀ ਇਸ ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਲਮਾਨ ਨੇ 90 ਦੇ ਦਹਾਕੇ ‘ਚ ਲਗਾਤਾਰ ਕਈ ਹਿੱਟ ਫਿਲਮਾਂ ਦਿੱਤੀਆਂ।


