ਏਐੱਨਆਈ, ਬਾਰਪੇਟਾ : ਆਲ ਇੰਡੀਆ ਯੂਨਾਈਟਡ ਡੈਮੋਕਰੇਟਿਕ ਫਰੰਟ (ਏਆਈਯੂਡੀਐੱਫ) ਦੇ ਮੁਖੀ ਬਦਰੂਦੀਨ ਅਜਮਲ ਨੇ ਕਾਂਗਰਸ ਦੀ ‘ਭਾਰਤ ਨਿਆ ਯਾਤਰਾ’ ਨੂੰ ਲੈ ਕੇ ਹਮਲਾ ਬੋਲਿਆ ਹੈ। ਅਜਮਲ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ ਪਰ ਇਸ ਕਾਰਨ ਲੋਕ ਕਾਂਗਰਸ ਨੂੰ ਵੋਟ ਨਹੀਂ ਦੇਣਗੇ।

ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ

ਬਦਰੂਦੀਨ ਨੇ ਕਿਹਾ ਕਿ ਰਾਹੁਲ ਗਾਂਧੀ ਨਹਿਰੂ ਪਰਿਵਾਰ ਦੇ ਬੇਟੇ ਹਨ। ਜਦੋਂ ਵੀ ਉਹ ਕਿਤੇ ਵੀ ਜਾਂਦਾ ਹੈ, ਉੱਥੇ ਲੋਕ ਇਕੱਠੇ ਹੋ ਜਾਂਦੇ ਹਨ ਤੇ ਲੋਕ ਉਸ ਨੂੰ ਹੀਰੋ ਵਜੋਂ ਦੇਖਣਗੇ ਪਰ ਲੋਕ ਉਸ ਨੂੰ ਵੋਟ ਨਹੀਂ ਦੇਣਗੇ। ਅਜਮਲ ਨੇ ਵੀਰਵਾਰ ਨੂੰ ਅਸਾਮ ਦੇ ਬਾਰਪੇਟਾ ਜ਼ਿਲ੍ਹੇ ਦੇ ਬਾਘਮਾਰਾ ਚਾਰ ਇਲਾਕੇ ‘ਚ ਇਕ ਜਨ ਸਭਾ ‘ਚ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ 14 ਜਨਵਰੀ ਨੂੰ ਮਨੀਪੁਰ ਤੋਂ ‘ਭਾਰਤ ਨਿਆ ਯਾਤਰਾ’ ਸ਼ੁਰੂ ਕਰਨਗੇ।

ਕੇਜਰੀਵਾਲ ਤੇ ਹੇਮੰਤ ਸੋਰੇਨ ਹੋਣਗੇ ਗ੍ਰਿਫ਼ਤਾਰ

ਉੱਥੇ ਹੀ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਦੇਣ ਦੇ ਸਵਾਲ ਦੇ ਜਵਾਬ ਵਿਚ ਏਆਈਯੂਡੀਐਫ ਮੁਖੀ ਨੇ ਕਿਹਾ ਕਿ ਮੋਦੀ ਜੀ ਕੋਲ ਦਬਾਅ ਪਾਉਣ ਲਈ ਕੋਈ ਨਵੀਂ ਲਾਈਨ ਨਹੀਂ ਹੈ ਅਤੇ ਉਹ ਕੇਜਰੀਵਾਲ ਅਤੇ ਝਾਰਖੰਡ ਦੇ ਸੀਐਮ ਹੇਮੰਤ ਸੋਰੇਨ ਨੂੰ ਜੇਲ੍ਹ ਵਿਚ ਡੱਕ ਦੇਣਗੇ।