Karwa Chauth 2023 ਕਰਵਾ ਚੌਥ ਵਰਤ ਦਾ ਹਿੰਦੂ ਧਰਮ ‘ਚ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਉੱਤਰੀ ਭਾਰਤ ‘ਚ ਵਿਸ਼ੇਸ਼ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਕਰਵਾ ਚੌਥ ਦਾ ਵਰਤ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 1 ਨਵੰਬਰ 2023 ਨੂੰ ਮਨਾਇਆ ਜਾਵੇਗਾ। ਪੰਡਿਤ ਪ੍ਰਭੂ ਦਿਆਲ ਦੀਕਸ਼ਿਤ ਪੂਜਾ ਦੇ ਸ਼ੁਭ ਸਮੇਂ, ਪੂਜਾ ਵਿਧੀ ਤੇ ਕਰਵਾ ਚੌਥ ਵਰਤ ਦੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ।

ਕਰਵਾ ਚੌਥ ਵਰਤ ਦਾ ਸ਼ੁਭ ਮਹੂਰਤ

ਹਿੰਦੂ ਕੈਲੰਡਰ ਅਨੁਸਾਰ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਚਤੁਰਥੀ ਤਿਥੀ 31 ਅਕਤੂਬਰ 2023 ਨੂੰ ਰਾਤ 9.30 ਵਜੇ ਸ਼ੁਰੂ ਹੋਵੇਗੀ ਤੇ 01 ਨਵੰਬਰ 2023 ਨੂੰ ਰਾਤ 9.19 ਵਜੇ ਸਮਾਪਤ ਹੋਵੇਗੀ। ਅਜਿਹੀ ਸਥਿਤੀ ਵਿਚ ਉਦੈ ਤਿਥੀ ਦੇ ਅਨੁਸਾਰ ਕਰਵਾ ਚੌਥ ਦਾ ਵਰਤ 1 ਨਵੰਬਰ 2023 ਨੂੰ ਹੀ ਰੱਖਣਾ ਚਾਹੀਦਾ ਹੈ। ਪੰਚਾਗ ਅਨੁਸਾਰ ਪੂਜਾ ਦਾ ਸ਼ੁਭ ਸਮਾਂ 1 ਨਵੰਬਰ ਨੂੰ ਸ਼ਾਮ 5.44 ਵਜੇ ਤੋਂ ਸ਼ੁਰੂ ਹੋਵੇਗਾ, ਜੋ ਸ਼ਾਮ 7.02 ਵਜੇ ਤਕ ਚੱਲੇਗਾ। ਇਸ ਤੋਂ ਇਲਾਵਾ ਵਰਤ ਖੋਲ੍ਹਣ ਲਈ ਚੰਦਰਮਾ ਚੜ੍ਹਨ ਦਾ ਸਮਾਂ ਰਾਤ 8.26 ਹੈ।

ਪੂਜਾ ਦੌਰਾਨ ਜ਼ਰੂਰ ਰੱਖੋ ਇਹ ਸਮੱਗਰੀ

ਕਰਵਾ ਚੌਥ ਦੇ ਵਰਤ ਦੌਰਾਨ, ਕੁਮਕੁਮ, ਚੌਲ, ਹਲਦੀ, ਅਬੀਰ, ਗੁਲਾਲ, ਮਹਿੰਦੀ, ਮੌਲੀ, ਫੁੱਲ, ਫਲ, ਪ੍ਰਸ਼ਾਦ ਦੇ ਨਾਲ-ਨਾਲ ਦੋ ਮਿੱਟੀ ਦੇ ਦੀਵੇ ਤੇ ਕਰਵ ਨੂੰ ਜਗਾਉਣ ਲਈ ਪਿੱਤਲ ਦੀਆਂ ਤੀਲੀਆਂ ਰੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਚੰਦਰਮਾ ਦੇਖਣ ਤੋਂ ਬਾਅਦ ਪਤੀ ਦਾ ਚਿਹਰਾ ਦੇਖਣ ਲਈ ਇਕ ਛਾਨਣੀ ਵੀ ਰੱਖਣੀ ਚਾਹੀਦੀ ਹੈ।

16 ਸ਼ਿੰਗਾਰ ਦਾ ਇਸ ਲਈ ਮਹੱਤਵ

ਕਰਵਾ ਚੌਥ ਦੇ ਵਰਤ ਵਾਲੇ ਦਿਨ 16 ਸ਼ਿੰਗਾਰ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਔਰਤਾਂ ਨਿਰਜਲਾ ਰਹਿੰਦੇ ਹੋਏ ਰਾਤ ਵੇਲੇ ਚੰਦਰਮਾ ਨੂੰ ਅਰਘ ਦੇ ਕੇ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਦੀਆਂ ਹਨ। ਇਸ ਦਿਨ 16 ਸ਼ਿੰਗਾਰ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਇਸ ਦਿਨ ਚੰਦਰਦੇਵ, ਭਗਵਾਨ ਗਣੇਸ਼, ਮਾਤਾ ਪਾਰਵਤੀ, ਮਾਤਾ ਕਰਵਾ ਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਨਿਰਜਲਾ ਵਰਤ ਰੱਖਦੀਆਂ ਹਨ।