ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। Kareena Kapoor On Marriage With Saif Ali Khan: ਸਾਲ 2004 ਵਿੱਚ ਅਦਾਕਾਰ ਸੈਫ ਅਲੀ ਖਾਨ ਤਲਾਕ ਲੈ ਕੇ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਤੋਂ ਵੱਖ ਹੋ ਗਏ ਸਨ। ਕਿਸਮਤ ਦੀ ਗੱਲ ਹੈ ਕਿ ਸਾਬਕਾ ਪਤਨੀ ਤੋਂ ਵੱਖ ਹੋਣ ਦੇ ਤਿੰਨ ਸਾਲ ਬਾਅਦ ਸੈਫ ਦੀ ਜ਼ਿੰਦਗੀ ਵਿੱਚ ਫਿਰ ਪਿਆਰ ਆਇਆ। 2007 ‘ਚ ‘ਟਸ਼ਨ’ ਦੇ ਸੈੱਟ ‘ਤੇ ਸੈਫ ਅਤੇ ਕਰੀਨਾ ਕਪੂਰ ਖਾਨ ਨੂੰ ਪਿਆਰ ਹੋ ਗਿਆ ਸੀ।
ਕਰੀਨਾ ਕਪੂਰ ਖਾਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਅਤੇ ਸੈਫ ਅਲੀ ਖਾਨ ਵਿਆਹ ਤੋਂ ਪੰਜ ਸਾਲ ਪਹਿਲਾਂ ਤਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ। ਇਸ ਤੋਂ ਸਾਫ ਹੈ ਕਿ ‘ਟਸ਼ਨ’ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗ ਪਏ ਸਨ ਅਤੇ ਇਕੱਠੇ ਰਹਿਣ ਵੀ ਲੱਗੇ ਸਨ।
ਸੈਫ ਤੇ ਕਰੀਨਾ 5 ਸਾਲ ਤਕ ਰਹੇ ਲਿਵ-ਇਨ ਵਿੱਚ
ਕਰੀਨਾ ਕਪੂਰ ਨੇ ਡਰਟੀ ਮੈਗਜ਼ੀਨ ਨੂੰ ਦਿੱਤੇ ਆਪਣੇ ਤਾਜ਼ਾ ਇੰਟਰਵਿਊ ‘ਚ ਦੱਸਿਆ ਕਿ ਉਸ ਨੇ ਸੈਫ ਅਲੀ ਖਾਨ ਨਾਲ ਵਿਆਹ ਕਿਉਂ ਕੀਤਾ। ਕਰੀਨਾ ਨੇ ਕਿਹਾ…
“ਅੱਜ ਤੁਸੀਂ ਇਸ ਲਈ ਵਿਆਹ ਕਰਵਾਉਂਦੇ ਹੋ ਕਿਉਂਕਿ ਤੁਸੀਂ ਇੱਕ ਬੱਚਾ ਚਾਹੁੰਦੇ ਹੋ। ਹੈ ਨਾ? ਮੇਰਾ ਮਤਲਬ ਹੈ, ਅੱਜ ਤੁਸੀਂ ਬਿਨਾਂ ਵਿਆਹ ਦੇ ਰਹਿ ਸਕਦੇ ਹੋ। ਅਸੀਂ ਪੰਜ ਸਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੇ। ਫਿਰ ਅਸੀਂ ਅਗਲਾ ਕਦਮ ਚੁੱਕਿਆ ਕਿਉਂਕਿ ਅਸੀਂ ਬੱਚੇ ਚਾਹੁੰਦੇ ਸੀ”।


