ਆਨਲਾਈਨ ਡੈਸਕ, ਨਵੀਂ ਦਿੱਲੀ : ਆਪਣੇ ਸ਼ੋਅ ਤੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਲਈ ਵਰਤਮਾਨ ’ਚ ਕਲਾਕਾਰ ਵੱਖ-ਵੱਖ ਤਰਕੀਬਾਂ ਅਪਣਾਉਂਦੇ ਹਨ। ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਕਿ ਉਹ ਆਪਣਾ ਘਰ ਬਦਲਣ ਜਾ ਰਹੇ ਹਨ। ਹਾਲਾਂਕਿ ਕਪਿਲ ਦੀ ਅਸਲ ਵਿੱਚ ਆਪਣਾ ਘਰ ਬਦਲਣ ਦੀ ਕੋਈ ਯੋਜਨਾ ਨਹੀਂ ਹੈ ਸਗੋਂ ਉਨ੍ਹਾਂ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਮੋਸ਼ਨ ਨੂੰ ਲੈ ਕੇ ਇਹ ਗੱਲ ਕਹੀ ਸੀ।
ਇਹ ਕਲਾਕਾਰ ਵੀ ਹੋਣਗੇ ਕਪਿਲ ਦੇ ਨਾਲ
ਦਰਅਸਲ ਕਪਿਲ ਡਿਜੀਟਲ ਪਲੇਟਫਾਰਮ ’ਤੇ ਆਪਣਾ ਨਵਾਂ ਸ਼ੋਅ ਲਿਆ ਰਹੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਨਵੇਂ ਸ਼ੋਅ ਦਾ ਪਹਿਲਾ ਪ੍ਰੋਮੋ ਸਾਂਝਾ ਕੀਤਾ। ਇਸ ’ਚ ਉਹ ਕਹਿੰਦੇ ਹਨ ਕਿ ਘਰ ਬਦਲਿਆ ਹੈ ਪਰਿਵਾਰ ਨਹੀਂ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਨਵੇਂ ’ਚ ਵੀ ਉਨ੍ਹਾਂ ਦੇ ਪੁਰਾਣੇ ਸ਼ੋਅ ਨਾਲ ਜੁੜੇ ਕਲਾਕਾਰ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਰਾਜੀਵ ਠਾਕੁਰ ਤੇ ਅਰਚਨਾ ਪੂਰਣ ਸਿੰਘ ਵੀ ਹੋਣਗੇ। ਹਾਲਾਂਕਿ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦੇ ਪੁਰਾਣੇ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਨਾਲ ਅਲੱਗ ਹੋਵੇਗਾ।
ਕਪਿਲ ਸ਼ਰਮਾ ਸ਼ੋਅ ਦਾ ਅਗਲਾ ਸੀਜ਼ਨ ਆਉਣ ’ਚ ਹੋ ਸਕਦੀ ਹੈ ਦੇਰੀ
ਕਪਿਲ ਦੇ ਨਵੇਂ ਸ਼ੋਅ ਨੂੰ ਲੈ ਕੇ ਨੈੱਟਫਲਿਕਸ ਇੰਡੀਆ ਦੀ ਕੰਟੈਂਟ ਦੀ ਵਾਈਸ ਪ੍ਰੈਜ਼ੀਡੈਂਟ ਮੋਨਿਕਾ ਸ਼ੇਰਗਿੱਲ ਦਾ ਕਹਿਣਾ ਹੈ, ‘ਕਪਿਲ ਦੀ ਕਲਾਤਮਕ ਵਿਰਾਸਤ ਤੇ ਕਾਮੇਡੀ ਨੇ ਉਨ੍ਹਾਂ ਨੂੰ ਕਈ ਸਾਲਾਂ ਵਿੱਚ ਘਰ-ਘਰ ਵਿੱਚ ਜਾਣਿਆ ਹੈ। ਸਾਨੂੰ Netflix ‘ਤੇ ਬਿਲਕੁਲ ਨਵਾਂ ਸ਼ੋਅ ਲਿਆਉਣ ਲਈ ਉਹਨਾਂ ਤੇ ਉਹਨਾਂ ਦੇ ਸਾਥੀਆਂ ਨਾਲ ਕੰਮ ਕਰਨ ‘ਤੇ ਬਹੁਤ ਮਾਣ ਹੈ। ਕਪਿਲ ਹੁਣ ਆਪਣੇ ਨਵੇਂ ਪਤੇ ਤੋਂ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।” ਕਪਿਲ ਦੇ ਕਰੀਬੀ ਸੂਤਰਾਂ ਅਨੁਸਾਰ ਕਪਿਲ ਦੇ ਇਸ ਨਵੇਂ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਗਲੇ ਸੀਜ਼ਨ ‘ਚ ਦੇਰੀ ਹੋ ਸਕਦੀ ਹੈ।


