ਆਨਲਾਈਨ ਡੈਸਕ, ਨਵੀਂ ਦਿੱਲੀ : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਸਤੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਇਸ ਨਤੀਜੇ ‘ਚ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਸ਼ੁੱਧ ਲਾਭ ‘ਚ ਵਾਧਾ ਹੋਇਆ ਹੈ। ਸਤੰਬਰ 2023-24 ਦੀ ਤਿਮਾਹੀ ਲਈ ਸ਼ੁੱਧ ਲਾਭ 30.36 ਫ਼ੀਸਦੀ ਵਧ ਕੇ 294.67 ਕਰੋੜ ਰੁਪਏ ਹੋ ਗਿਆ।
ਬੀਐਸਈ ਫਾਈਲਿੰਗ ’ਚ ਕਿਹਾ ਗਿਆ ਹੈ ਕਿ ਕੰਪਨੀ ਨੇ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 226.03 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। .jpg)
IRCTC ਦੇ ਰੇਵਿਨਿਊ ’ਚ ਵਾਧਾ
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਕਿਹਾ ਕਿ ਵਿੱਤੀ ਸਾਲ 23 ਦੀ ਦੂਜੀ ਤਿਮਾਹੀ ਦੇ 805.80 ਕਰੋੜ ਰੁਪਏ ਦੇ ਮੁਕਾਬਲੇ ਕੁੱਲ ਮਾਲੀਆ 23.51 ਫ਼ੀਸਦੀ ਵਧ ਕੇ 995.31 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਕਿਹਾ ਕਿ ਉਸਦੇ ਬੋਰਡ ਨੇ ਪ੍ਰਤੀ ਇਕੁਇਟੀ ਸ਼ੇਅਰ 2.50 ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਹੈ।
IRCTC ਦੀ ਕਲਪਨਾ ਭਾਰਤੀ ਰੇਲਵੇ ਦੀ ਇੱਕ ਵਿਸਤ੍ਰਿਤ ਸਾਖਾ ਵਜੋਂ ਕੀਤੀ ਗਈ ਸੀ। ਇਸਦਾ ਉਦੇਸ਼ ਸਟੇਸ਼ਨਾਂ, ਰੇਲਾਂ ਤੇ ਹੋਰ ਸਥਾਨਾਂ ‘ਤੇ ਕੇਟਰਿੰਗ ਤੇ ਪਰਾਹੁਣਚਾਰੀ ਸੇਵਾਵਾਂ ਨੂੰ ਅਪਗ੍ਰੇਡ ਕਰਨਾ, ਪੇਸ਼ੇਵਰ ਬਣਾਉਣਾ ਤੇ ਪ੍ਰਬੰਧਨ ਕਰਨਾ ਸੀ। ਇਸ ਤੋਂ ਇਲਾਵਾ, ਇਹ ਘਰੇਲੂ ਤੇ ਅੰਤਰਰਾਸ਼ਟਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿਚ ਮਦਦਗਾਰ ਰਿਹਾ ਹੈ। ਇਹ ਕੰਪਨੀ ਰੇਲ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਅੱਜ ਕੰਪਨੀ ਦੇ ਸ਼ੇਅਰ 3.60 ਰੁਪਏ ਦੀ ਗਿਰਾਵਟ ਨਾਲ 677.50 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ।


