ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਜਲਦ ਹੀ ਸਹੁਰਾ ਬਣਨ ਜਾ ਰਹੇ ਹਨ। ਅਦਾਕਾਰਾ ਦੀ ਬੇਟੀ ਆਇਰਾ ਖਾਨ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨੁਪੁਰ ਸ਼ਿਖਰੇ ਨਾਲ ਵਿਆਹ ਕਰਵਾ ਰਹੀ ਹੈ। ਹਾਲਾਂਕਿ ਇਸ ਜੋੜੇ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਇਹ 3 ਜਨਵਰੀ ਨੂੰ ਹੋਣ ਜਾ ਰਿਹਾ ਹੈ। ਹੁਣ ਇਸ ਸਭ ਦੇ ਵਿਚਕਾਰ ਆਮਿਰ ਖਾਨ ਦੇ ਵੱਡੇ ਭਰਾ ਫੈਜ਼ਲ ਖਾਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਸ ਨੇ ਆਪਣੀ ਭਤੀਜੀ ਦੇ ਵਿਆਹ ਦੀ ਲੋਕੇਸ਼ਨ ਦਾ ਖੁਲਾਸਾ ਕੀਤਾ ਹੈ।

ਉਦੈਪੁਰ ‘ਚ ਹੋਵੇਗਾ ਸ਼ਾਨਦਾਰ ਵਿਆਹ

ਖਾਨ ਪਰਿਵਾਰ ‘ਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਇਸ ਲਈ ਅਜਿਹੇ ‘ਚ ਇਹ ਸੰਭਵ ਨਹੀਂ ਹੈ ਕਿ ਫੈਜ਼ਲ ਖਾਨ ਇਸ ਜਸ਼ਨ ‘ਚ ਹਿੱਸਾ ਨਾ ਲੈਣ। ਫੈਜ਼ਲ ਵੀ ਆਪਣੀ ਭਤੀਜੀ ਆਇਰਾ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਸੋਮਵਾਰ ਨੂੰ ਪਾਪਰਾਜ਼ੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਆਇਰਾ ਖਾਨ ਦੇ ਵਿਆਹ ਦੇ ਫੰਕਸ਼ਨ ਕੱਲ੍ਹ ਯਾਨੀ 3 ਜਨਵਰੀ ਤੋਂ ਸ਼ੁਰੂ ਹੋਣਗੇ।

ਇਸ ਤੋਂ ਬਾਅਦ ਉਦੈਪੁਰ ‘ਚ ਕੁਝ ਫੰਕਸ਼ਨ ਹੋਣਗੇ ਅਤੇ ਫਿਰ 13 ਜਨਵਰੀ ਨੂੰ ਮੁੰਬਈ ‘ਚ ਬਾਲੀਵੁੱਡ ਸੈਲੇਬਸ ਲਈ ਇਕ ਗ੍ਰੈਂਡ ਫੰਕਸ਼ਨ ਹੋਵੇਗਾ।

ਕੱਲ੍ਹ ਹੋਵੇਗੀ ਕੋਰਟ ਮੈਰਿਜ ?

ਤੁਹਾਨੂੰ ਦੱਸ ਦੇਈਏ ਕਿ ਕਈ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਇਹ ਜੋੜੀ ਕੱਲ੍ਹ ਯਾਨੀ 3 ਜਨਵਰੀ ਨੂੰ ਕੋਰਟ ਮੈਰਿਜ ਕਰੇਗੀ ਅਤੇ ਇਸ ਤੋਂ ਬਾਅਦ ਦੋਵੇਂ ਉਦੈਪੁਰ ਵਿਚ ਡੈਸਟੀਨੇਸ਼ਨ ਵੈਡਿੰਗ ਕਰਨਗੇ। ਆਇਰਾ ਖਾਨ ਅਤੇ ਮੰਗੇਤਰ ਨੁਪੁਰ ਸ਼ਿਖਾਰੇ ਦੇ ਵਿਆਹ ਦੇ ਸਮਾਗਮ ਤਿੰਨ ਦਿਨ ਯਾਨੀ 8 ਤੋਂ 10 ਜਨਵਰੀ ਤੱਕ ਚੱਲਣਗੇ।

ਮੁੰਬਈ ‘ਚ ਹੋਵੇਗੀ ਰਿਸੈਪਸ਼ਨ

ਵਿਆਹ ਤੋਂ ਬਾਅਦ ਆਮਿਰ ਖਾਨ ਨੇ ਆਪਣੀ ਬੇਟੀ ਲਈ ਗ੍ਰੈਂਡ ਰਿਸੈਪਸ਼ਨ ਦਾ ਵੀ ਪਲਾਨ ਕੀਤਾ ਹੈ, ਜੋ 3 ਜਨਵਰੀ, 2024 ਨੂੰ ਮੁੰਬਈ ਵਿਚ ਹੋਵੇਗੀ, ਜਿਸ ਵਿੱਚ ਬਾਲੀਵੁੱਡ ਦੇ ਸਾਰੇ ਮਸ਼ਹੂਰ ਨਾਮ ਸ਼ਾਮਿਲ ਹੋਣਗੇ। ਇਸ ਜੋੜੀ ਦਾ ਕੇਲਵਨ ਸਮਾਰੋਹ ਪਿਛਲੇ ਮਹੀਨੇ ਹੋਇਆ ਸੀ। ਜ਼ਿਕਰਯੋਗ ਹੈ ਕਿ ਆਇਰਾ ਦੇ ਹੋਣ ਵਾਲੇ ਪਤੀ ਨੁਪੁਰ ਮਹਾਰਾਸ਼ਟਰੀ ਹਨ। ਅਜਿਹੇ ‘ਚ ਮਹਾਰਾਸ਼ਟਰੀ ਵਿਆਹ ‘ਚ ਕੇਲਵਨ ਦੀ ਰਸਮ ਮਹੱਤਵਪੂਰਨ ਸਮਾਰੋਹ ਹੈ, ਜੋ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਕੀਤੀ ਜਾਂਦੀ ਹੈ।