ਸਪੋਰਟਸ ਡੈਸਕ, ਨਵੀਂ ਦਿੱਲੀ : ਹਾਰਦਿਕ ਪਾਂਡਿਆ ਆਈਪੀਐੱਲ 2024 ‘ਚ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਪੀਟੀਆਈ ਦੀ ਖ਼ਬਰ ਮੁਤਾਬਕ ਹਾਰਦਿਕ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਲਈ ਮੁੰਬਈ ਵੱਲੋਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਵ ਰੋਹਿਤ ਸ਼ਰਮਾ ਇਸ ਸੀਜ਼ਨ ‘ਚ ਟੀਮ ਦੀ ਕਪਤਾਨੀ ਕਰਦੇ ਨਜ਼ਰ ਨਹੀਂ ਆਉਣਗੇ। ਰੋਹਿਤ ਦੀ ਕਪਤਾਨੀ ‘ਚ ਮੁੰਬਈ ਨੇ ਪੰਜ ਵਾਰ ਆਈਪੀਐੱਲ ਟਰਾਫੀ ਜਿੱਤੀ ਹੈ।