ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਤੇ ਆਸਟ੍ਰੇਲੀਆ ਮਹਿਲਾ ਟੀਮ ਟੈਸਟ ਤੇ ਵਨਡੇ ਤੋਂ ਬਾਅਦ ਟੀ-ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਦੋਵਂ ਟੀਮਾਂ ਵਿਚਕਾਰ ਪਹਿਲਾਂ ਇਕ ਮੈਚ ਦੀ ਟੈਸਟ ਲੜੀ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ।

ਭਾਰਤ ਨੇ ਟੈਸਟ ਜਿੱਤ ਕੇ ਰਚਿਆ ਇਤਿਹਾਸ

ਹੁਣ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਪਹਿਲਾਂ ਭਾਰਤ ਨੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਵਨਡੇ ਸੀਰੀਜ਼ ‘ਚ ਹਰਮਨਪ੍ਰੀਤ ਬ੍ਰਿਗੇਡ ਨੂੰ ਕਲੀਨ ਸਵੀਪ ਕੀਤਾ। ਹੁਣ ਹਰਮਨਪ੍ਰੀਤ ਐਲੀਸਾ ਹੇਲੀ ਦੀ ਟੀਮ ਨੂੰ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰੇਗੀ। ਦੇਖਣਾ ਇਹ ਹੋਵੇਗਾ ਕਿ ਕੀ ਭਾਰਤ ਟੀ-20 ‘ਚ ਜਿੱਤ ਦਰਜ ਕਰ ਕੇ ਵਨਡੇ ‘ਚ ਆਪਣੀ ਸ਼ਰਮਨਾਕ ਹਾਰ ਦਾ ਬਦਲਾ ਲੈ ਸਕਦਾ ਹੈ ਜਾਂ ਨਹੀਂ।

ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਟੀ-20 ਮੈਚ

ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਕੁੱਲ 31 ਟੀ-20 ਮੈਚ ਖੇਡੇ ਗਏ ਹਨ। ਇਸ ‘ਚ ਆਸਟ੍ਰੇਲੀਆ ਨੇ 23 ਮੈਚ ਜਿੱਤੇ ਹਨ ਅਤੇ ਭਾਰਤ ਨੇ ਸਿਰਫ 7 ਮੈਚ ਜਿੱਤੇ ਹਨ। ਭਾਰਤ ਨੇ ਸੁਪਰ ਓਵਰ ਵਿਚ ਇਕ ਮੈਚ ਜਿੱਤਿਆ ਸੀ। ਨਾਲ ਹੀ ਦੋਵਾਂ ਟੀਮਾਂ ਵਿਚਾਲੇ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਇਲਾਵਾ ਭਾਰਤ ‘ਚ ਦੋਵਾਂ ਟੀਮਾਂ ਵਿਚਾਲੇ ਕੁੱਲ 12 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਨੇ 9 ਅਤੇ ਭਾਰਤ ਨੇ 2 ਵਿਚ ਜਿੱਤ ਦਰਜ ਕੀਤੀ ਹੈ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਭਾਰਤੀ ਮਹਿਲਾ ਟੀਮ ਤੇ ਆਸਟ੍ਰੇਲਿਆਈ ਮਹਿਲਾ ਟੀਮ ਵਿਚਕਾਰ ਪਹਿਲਾ ਟੀ-20 ਮੈਚ ਸ਼ੁੱਕਰਵਾਰ, 5 ਜਨਵਰੀ ਨੂੰ ਮੁੰਬਈ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਖੇਡਿਆ ਜਾਵੇਗਾ। ਭਾਰਤੀ ਮਹਿਲਾ ਅਤੇ ਆਸਟ੍ਰੇਲੀਆ ਮਹਿਲਾ ਟੀਮ ਵਿਚਕਾਰ ਪਹਿਲਾ ਟੀ-20 ਮੈਚ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਜਾਵੇਗਾ।

ਭਾਰਤ ਮਹਿਲਾ ਬਨਾਮ ਆਸਟ੍ਰੇਲੀਆ ਮਹਿਲਾ ਵਿਚਕਾਰ ਪਹਿਲਾ ਟੀ-20 ਮੈਚ ਸਪੋਰਟਸ 18 ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਚ ਨੂੰ ਜੀਓ ਸਿਨੇਮਾ ਐਪ ‘ਤੇ ਲਾਈਵ ਸਟ੍ਰੀਮ ਕੀਤਾ ਜਾ ਸਕਦਾ ਹੈ।