ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਗਿੱਟੇ ਦੀ ਸਮੱਸਿਆ ਤੋਂ ਪੀੜਤ ਹਨ ਜਿਸ ਦੇ ਇਲਾਜ ਦੀ ਜ਼ਰੂਰਤ ਹੈ ਤੇ ਭਾਰਤੀ ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸੈਂਚੁਰੀਅਨ ਵਿੱਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਸਮੇਂ ਸਿਰ ਫਿੱਟ ਹੋ ਜਾਵੇਗਾ।

ਸ਼ਮੀ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪਰ ਉਸ ਦੀ ਉਪਲਬਧਤਾ ਫਿਟਨੈੱਸ ‘ਤੇ ਨਿਰਭਰ ਕਰੇਗੀ। ਪਤਾ ਲੱਗਾ ਹੈ ਕਿ ਸ਼ਮੀ ਆਪਣੇ ਗਿੱਟੇ ਦੀ ਸਮੱਸਿਆ ਦੇ ਇਲਾਜ ਲਈ ਮੁੰਬਈ ‘ਚ ‘ਸਪੋਰਟਸ ਆਰਥੋਪੈਡਿਕ’ ਦੀ ਸਲਾਹ ਲੈ ਰਹੇ ਸਨ।

ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਇਹ ਮੈਦਾਨ ‘ਤੇ ਲੱਗੀ ਸੱਟ ਨਹੀਂ ਹੈ। ਉਸ ਦੇ ਗਿੱਟੇ ਵਿੱਚ ਕੁਝ ਸਮੱਸਿਆ ਹੈ। ਸ਼ਮੀ ਡਾਕਟਰਾਂ ਦੀ ਸਲਾਹ ਲਈ ਮੁੰਬਈ ਆਏ ਸਨ। ਉਹ ਮੁੜ ਵਸੇਬੇ ਤੇ ਇਲਾਜ ਲਈ ਐਨਸੀਏ ਵੀ ਜਾਵੇਗਾ। ਜੇਕਰ ਸ਼ਮੀ ਦੇ ‘ਬਾਕਸਿੰਗ ਡੇਅ ਟੈਸਟ’ ਲਈ ਸਮੇਂ ਸਿਰ ਠੀਕ ਹੋਣ ਦੀ ਸੰਭਾਵਨਾ ਨਹੀਂ ਹੁੰਦੀ, ਤਾਂ ਰਾਸ਼ਟਰੀ ਚੋਣਕਰਤਾਵਾਂ ਨੇ ਉਸ ਦੀ ਚੋਣ ਨਹੀਂ ਕੀਤੀ ਹੁੰਦੀ।

ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਟੈਸਟ ਟੀਮ ਇਸ ਪ੍ਰਕਾਰ ਹੈ:

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ, ਸਿਰਾਜ, ਕੁਮਾਰ ਮੁਕੇਸ਼, ਸ਼ਮੀ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਪ੍ਰਸਿਧ ਕ੍ਰਿਸ਼ਨਾ।