IND vs SA 2nd Test Day-2 Live: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ‘ਚ ਖੇਡੇ ਜਾ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਖੇਡ ਜਾਰੀ ਹੈ। ਪਹਿਲੇ ਦਿਨ ਦੀ ਖੇਡ ਤੇਜ਼ ਗੇਂਦਬਾਜ਼ਾਂ ਦੇ ਨਾਂ ਰਹੀ, ਜਿੱਥੇ ਕੁੱਲ 23 ਵਿਕਟਾਂ ਡਿੱਗੀਆਂ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਮੁਹੰਮਦ ਸਿਰਾਜ (6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਪ੍ਰੋਟੀਜ਼ ਟੀਮ ਸਿਰਫ਼ 55 ਦੌੜਾਂ ‘ਤੇ ਹੀ ਢੇਰ ਹੋ ਗਈ।

ਇਸ ਤੋਂ ਬਾਅਦ ਭਾਰਤੀ ਟੀਮ ਦੀ ਪਹਿਲੀ ਪਾਰੀ 153 ਦੌੜਾਂ ‘ਤੇ ਆਲ ਆਊਟ ਹੋ ਗਈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੀ ਪਾਰੀ ਦੇ ਆਧਾਰ ‘ਤੇ 98 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਫਿਰ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 17 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 62 ਦੌੜਾਂ ਬਣਾ ਲਈਆਂ ਸਨ। ਕੇਪਟਾਊਨ ਟੈਸਟ ਦੇ ਪਹਿਲੇ ਦਿਨ ਰਿਕਾਰਡਾਂ ਦੀ ਝੜੀ ਲੱਗ ਗਈ।

ਯਾਦ ਰਹੇ ਕਿ ਦੱਖਣੀ ਅਫਰੀਕਾ ਨੇ ਆਪਣੇ ਪਲੇਇੰਗ 11 ‘ਚ ਤਿੰਨ ਬਦਲਾਅ ਕੀਤੇ ਹਨ ਜਦਕਿ ਭਾਰਤੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਮੇਜ਼ਬਾਨ ਟੀਮ ਨੇ ਗੇਰਾਲਡ ਕੋਏਟਜ਼ੀ ਦੀ ਜਗ੍ਹਾ ਲੁੰਗੀ ਐਨਗਿਡੀ, ਟੇਂਬਾ ਬਾਵੁਮਾ ਦੀ ਜਗ੍ਹਾ ਟ੍ਰਿਸਟਨ ਸਟੱਬਸ ਅਤੇ ਕੀਗਨ ਪੀਟਰਸਨ ਦੀ ਜਗ੍ਹਾ ਕੇਸ਼ਵ ਮਹਾਰਾਜ ਨੂੰ ਡੈਬਿਊ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਅਤੇ ਸ਼ਾਰਦੁਲ ਠਾਕੁਰ ਦੀ ਜਗ੍ਹਾ ਮੁਕੇਸ਼ ਕੁਮਾਰ ਨੂੰ ਸ਼ਾਮਲ ਕੀਤਾ ਹੈ।

ਭਾਰਤ ਦੇ ਪਲੇਇੰਗ 11 – ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਬਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਵਿੰਦਰ ਜਡੇਜਾ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ।

ਦੱਖਣੀ ਅਫਰੀਕਾ ਦੇ ਪਲੇਇੰਗ 11 – ਡੀਨ ਐਲਗਰ (ਕਪਤਾਨ), ਏਡਨ ਮਾਰਕਰਮ, ਟੋਨੀ ਡੀ ਜਾਰਗੀ, ਟ੍ਰਿਸਟਨ ਸਟੱਬਸ, ਡੇਵਿਡ ਬੇਡਿੰਘਮ, ਕਾਇਲ ਵਰਨੇ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਨੰਦਰੇ ਬਰਗਰ ਤੇ ਲੁੰਗੀ ਐਨਗਿਡੀ।