ਏਜੰਸੀ, ਮੁੰਬਈ (Live WC 2023 India vs Newzeland): ਵਿਸ਼ਵ ਕੱਪ 2023 ਦੇ ਸੈਮੀਫਾਈਨਲ ਲਈ ਮੰਚ ਸਚ ਚੁੱਕਾ ਹੈ। ਇਕ ਵਾਰ ਫਿਰ ਭਾਰਤ ਤੇ ਨਿਊਜ਼ੀਲੈਂਡ ਆਹਮੋ-ਸਾਹਮਣੇ ਹਨ। ਟੀਮ ਇੰਡੀਆ ਨੇ ਆਪਣੇ ਸਾਰੇ ਮੈਚ ਜਿੱਤ ਕੇ ਇਸ ਟੂਰਨਾਮੈਂਟ ਦੌਰਾਨ ਆਪਣਾ ਦਬਦਬਾ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ਕੀਵੀਜ਼ ਲਈ ਇਹ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਰੋਹਿਤ ਬ੍ਰਿਗੇਡ ਨੂੰ ਜੇਕਰ ਕਿਸੇ ਟੀਮ ਨੇ ਚੁਣੌਤੀ ਦਿੱਤੀ ਹੈ ਤਾਂ ਉਹ ਨਿਊਜ਼ੀਲੈਂਡ ਦੀ ਹੈ। ਦੋਵਾਂ ਟੀਮਾਂ ਵਿਚਾਲੇ ਮੈਚ ਵਾਨਖੇੜੇ ਸਟੇਡੀਅਮ ‘ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
#WATCH | #INDvsNZ: Maharashtra | Satyanarayan Chaudhary, Joint Commissioner of Police, Law & Order, Mumbai says, “All security arrangements have been done. We have deployed around 700 personnel. We have also done proper exercise with the traffic police. We have planned the… pic.twitter.com/ZwRP5qSQYN
— ANI (@ANI) November 15, 2023
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਵਿਅਕਤੀ ਨੇ ਧਮਕੀ ਦਿੱਤੀ ਕਿ ਮੈਚ ਦੌਰਾਨ ਕੁਝ ਗ਼ਲਤ ਹੋ ਸਕਦਾ ਹੈ। ਆਦਮੀ ਨੇ ਇਹ ਧਮਕੀ ਆਪਣੇ ਐਕਸ ਹੈਂਡਲ ‘ਤੇ ਦਿੱਤੀ। ਇਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ‘ਚ ਆਈ ਤੇ ਸੁਰੱਖਿਆ ਵਧਾ ਦਿੱਤੀ ਗਈ।
ਮੁੰਬਈ ਪੁਲਿਸ ਨੇ ਕਿਹਾ, ‘ਇੱਕ ਅਣਪਛਾਤੇ ਵਿਅਕਤੀ ਨੇ ਐਕਸ ‘ਤੇ ਮੁੰਬਈ ਪੁਲਿਸ ਨੂੰ ਧਮਕੀ ਭਰਿਆ ਸੰਦੇਸ਼ ਪੋਸਟ ਕੀਤਾ ਕਿ ਅੱਜ ਵਾਨਖੇੜੇ ਸਟੇਡੀਅਮ ‘ਚ ਭਾਰਤ ਬਨਾਮ ਨਿਊਜ਼ੀਲੈਂਡ ਦੌਰਾਨ ਨਾਪਾਕ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ। ਸਟੇਡੀਅਮ ਦੇ ਆਲੇ-ਦੁਆਲੇ ਦੇ ਖੇਤਰ ‘ਚ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।
ਮੁੰਬਈ ਦੇ ਜੁਆਇੰਟ ਪੁਲਿਸ ਕਮਿਸ਼ਨਰ, ਕਾਨੂੰਨ ਅਤੇ ਵਿਵਸਥਾ, ਸਤਿਆਨਾਰਾਇਣ ਚੌਧਰੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, ‘ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਕਰੀਬ 700 ਜਵਾਨ ਤਾਇਨਾਤ ਕੀਤੇ ਹਨ। ਟ੍ਰੈਫਿਕ ਪੁਲਿਸ ਨਾਲ ਵੀ ਢੁਕਵਾਂ ਅਭਿਆਸ ਕੀਤਾ ਹੈ। ਅਸੀਂ ਅੱਤਵਾਦ ਵਿਰੋਧੀ ਉਪਾਵਾਂ ਦੀ ਯੋਜਨਾ ਬਣਾਈ ਹੈ ਤੇ ਪੂਰੇ ਦੱਖਣੀ ਮੁੰਬਈ ਖੇਤਰ ਵਿੱਚ ਢੁਕਵੇਂ ਕਦਮ ਚੁੱਕ ਰਹੇ ਹਾਂ। ਵਾਹਨਾਂ ਦੀ ਸਹੀ ਚੈਕਿੰਗ ਵੀ ਕੀਤੀ ਜਾ ਰਹੀ ਹੈ।’


