ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ ਲਈ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤ ਦੀ ਟੀ-20 ਟੀਮ ‘ਚ ਵਾਪਸੀ ਹੋਈ ਹੈ।

ਲੰਬੇ ਸਮੇਂ ਬਾਅਦ ਰੋਹਿਤ ਤੇ ਵਿਰਾਟ ਕੋਹਲੀ ਟੀ-20 ਮੈਚ ਖੇਡਦੇ ਨਜ਼ਰ ਆਉਣਗੇ। ਇਸ ਸੀਰੀਜ਼ ‘ਚ ਕਪਤਾਨ ਰੋਹਿਤ ਸ਼ਰਮਾ ਦੀ ਨਜ਼ਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਦੇ ਵਿਸ਼ਵ ਰਿਕਾਰਡ ‘ਤੇ ਹੋਵੇਗੀ। ਆਓ ਇਸ ਲੇਖ ਰਾਹੀਂ ਇਸ ਰਿਕਾਰਡ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

Rohit Sharma ਦੇ ਨਿਸ਼ਾਨੇ ‘ਤੇ ਹੋਣਗੇ MS Dhoni ਤੇ Babar Azam ਦੇ ਵਿਸ਼ਵ ਰਿਕਾਰਡ

ਦਰਅਸਲ, ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਰੋਹਿਤ ਸ਼ਰਮਾ ਨੇ ਭਾਰਤ ਨੂੰ 51 ਟੀ-20 ਮੈਚਾਂ ‘ਚੋਂ 39 ‘ਚ ਜਿੱਤ ਦਿਵਾਈ ਹੈ ਉਥੇ ਹੀ ਐੱਮਐੱਸਧੋਨੀ ਦੀ ਅਗਵਾਈ ‘ਚ ਭਾਰਤ ਨੇ 72 ‘ਚੋਂ 42 ਟੀ-20 ਮੈਚਾਂ ‘ਚ ਜਿੱਤ ਦਾ ਸਵਾਦ ਚੱਖਿਆ ਹੈ। ਜੇਕਰ ਭਾਰਤੀ ਟੀਮ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ‘ਚ ਕਲੀਨ ਸਵੀਪ ਕਰਨ ‘ਚ ਸਫਲ ਰਹਿੰਦੀ ਹੈ ਤਾਂ ਰੋਹਿਤ ਸ਼ਰਮਾ ਐੱਮਐੱਸ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।

ਰੋਹਿਤ ਸ਼ਰਮਾ ਭਾਰਤੀ ਕਪਤਾਨ ਦੇ ਤੌਰ ‘ਤੇ ਸਾਂਝੇ ਤੌਰ ‘ਤੇ ਸਭ ਤੋਂ ਸਫਲ ਕਪਤਾਨ ਬਣ ਜਾਣਗੇ। ਮਹਿੰਦਰ ਸਿੰਘ ਧੋਨੀ ਨੇ 72 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਟੀਮ ਇੰਡੀਆ ਦੀ ਕਪਤਾਨੀ ਕਰਨ ਲਈ ਮੈਦਾਨ ‘ਚ ਉਤਾਰਿਆ। ਇਸ ਦੌਰਾਨ ਭਾਰਤੀ ਟੀਮ ਨੇ ਕੁੱਲ 41 ਮੈਚ ਜਿੱਤੇ ਹਨ।

ਬਤੌਰ ਟੀ20ਆਈ ਕਪਤਾਨ ਵਜੋਂ ਸਭ ਤੋਂ ਵੱਧ ਜਿੱਤਾਂ

ਅਸਗਰ ਅਫਗਾਨ (ਅਫਗਾਨਿਸਤਾਨ) – 42 ਮੈਚਾਂ ਵਿੱਚ ਜਿੱਤ

ਐਮਐਸ ਧੋਨੀ (ਭਾਰਤ)- 42 ਮੈਚ ਜਿੱਤੇ

ਬਾਬਰ ਆਜ਼ਮ (ਪਾਕਿਸਤਾਨ)- 42 ਮੈਚਾਂ ਵਿੱਚ ਜਿੱਤ

ਈਓਨ ਮੋਰਗਨ (ਇੰਗਲੈਂਡ) – 42 ਮੈਚਾਂ ਵਿੱਚ ਜਿੱਤ

ਬ੍ਰਾਇਨ ਮਸਾਬਾ (ਯੂਗਾਂਡਾ) – 42 ਮੈਚ ਜਿੱਤੇ

ਆਰੋਨ ਫਿੰਚ (ਆਸਟਰੇਲੀਆ) – 40 ਮੈਚਾਂ ਵਿੱਚ ਜਿੱਤ

ਰੋਹਿਤ ਸ਼ਰਮਾ (ਭਾਰਤ)- 39 ਮੈਚ ਜਿੱਤੇ