ਮਨੋਰੰਜਨ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਭਾਰਤ ਵਿਚ ਹੋ ਰਹੇ ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਲਗਾਤਾਰ ਜਿੱਤ ਰਹੀ ਹੈ। ਸੈਮੀਫਾਈਨਲ ‘ਚ ਸਭ ਤੋਂ ਪਹਿਲਂ ਜਗ੍ਹਾ ਬਣਾਉਣ ਵਾਲੀ ਇੰਡੀਆ ਨੇ ਕੱਲ੍ਹ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਹੋਏ ਮੈਚ ‘ਚ ਨੀਦਰਲੈਂਡ ਨੂੰ ਕਰਾਰੀ ਹਾਰ ਦਿੱਤੀ। ਉਨ੍ਹਾਂ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇਸ ਦੌਰਾਨ ਅਨੁਸ਼ਕਾ ਸ਼ਰਮਾ ਵੀ ਪਤੀ ਵਿਰਾਟ ਕੋਹਲੀ ਨਾਲ ਸਟੇਡੀਅਮ ‘ਚ ਮੌਜੂਦ ਸੀ। ਵਿਰਾਟ ਦੇ ਵਿਕਟ ਲੈਂਦਿਆਂ ਹੀ ਸਟੇਡੀਅਮ ‘ਚ ਮੌਜੂਦ ਅਨੁਸ਼ਕਾ ਸ਼ਰਮਾ ਖੁਸ਼ੀ ਨਾਲ ਝੂਮ ਰਹੀ ਸੀ। ਹਾਲ ਹੀ ‘ਚ ਇਸ ਮੈਚ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਦੋਵੇਂ ਮੁੰਬਈ ਵਾਪਸ ਆਏ ਹਨ। ਜਿੱਥੇ ਏਅਰਪੋਰਟ ‘ਤੇ ਸਪਾਟ ਹੋਏ ਵਿਰਾਟ ਕੋਹਲੀ ਪੈਪਰਾਜ਼ੀ ਨੂੰ ਬੇਨਤੀ ਕਰਦੇ ਨਜ਼ਰ ਆਏ।
ਵਿਰਾਟ ਕੋਹਲੀ ਨੇ ਪੈਪਰਾਜ਼ੀ ਨੂੰ ਕੀਤੀ ਇਹ ਬੇਨਤੀ
ਅਨੁਸ਼ਕਾ ਸ਼ਰਮਾ ਦੇ ਕਈ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਨ੍ਹਾਂ ‘ਚ ਅਦਾਕਾਰਾ ਆਪਣਾ ਬੇਬੀ ਬੰਪ ਲੁਕਾਉਂਦੀ ਨਜ਼ਰ ਆ ਰਹੀ ਸੀ। ਅਜੇ ਤੱਕ ਅਨੁਸ਼ਕਾ-ਵਿਰਾਟ ਵੱਲੋਂ ਪ੍ਰੈਗਨੈਂਸੀ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਅਨੁਸ਼ਕਾ ਵੀ ਇਨ੍ਹੀਂ ਦਿਨੀਂ ਮੀਡੀਆ ਕੈਮਰਿਆਂ ਤੋਂ ਲਗਾਤਾਰ ਦੂਰੀ ਬਣਾ ਕੇ ਰੱਖ ਰਹੀ ਹੈ। ਉਹ ਮੁੰਬਈ ਵਾਪਸ ਆ ਗਈ ਪਰ ਵਿਰਾਟ ਨਾਲ ਏਅਰਪੋਰਟ ‘ਤੇ ਪੈਪਰਾਜ਼ੀ ਦੇ ਸਾਹਮਣੇ ਨਹੀਂ ਆਈ।
ਵਿਰਾਟ ਕੋਹਲੀ ਦੀ ਮੈਚ ਤੋਂ ਬਾਅਦ ਮੁੰਬਈ ਪਰਤਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੋਮਪਾਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਵਿਰਾਟ ਕੋਹਲੀ ਪੈਪਰਾਜ਼ੀ ਨੂੰ ਕਹਿ ਰਹੇ ਹਨ ਕਿ ਸਿਰਫ ਇੱਥੇ ਹੀ ਫੋਟੋਆਂ ਲੈ ਲਵੋ, ਕਾਰ ਦੇ ਨੇੜੇ ਨਾ ਆਓ।
ਸਵੇਰੇ ਜਲਦੀ ਉੱਠ ਕੇ ਆਏ ਹਾਂ, ਇਸ ਲਈ ਬਸ ਕਰੋ। ਇਸ ਵੀਡੀਓ ਵਿਚ ਅੱਗੇ ਵਿਰਾਟ ਕੋਹਲੀ ਕਹਿੰਦੇ ਹਨ, ਪਲੀਜ਼ ਗੱਡੀ ਦੇ ਨੇੜੇ ਨਾ ਆਓ, ਸਾਡੀ ਬੇਟੀ ਹੈ, ਕਾਰ ਹੈ, ਅਸੀਂ ਉਸ ਨੂੰ ਘਰ ਲੈ ਜਾਣਾ ਹੈ।
ਦੂਜੀ ਵਾਰ ਮਾਂ ਬਣਨ ਜਾ ਰਹੀ ਅਨੁਸ਼ਕਾ
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲ ਹੀ ‘ਚ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਵਿਰਾਟ ਅਤੇ ਅਨੁਸ਼ਕਾ ਨੂੰ ਬੈਂਗਲੁਰੂ ਏਅਰਪੋਰਟ ‘ਤੇ ਦੇਖਿਆ ਗਿਆ, ਜਿਸ ‘ਚ ਅਨੁਸ਼ਕਾ ਨੇ ਬਲੈਕ ਸ਼ਾਰਟ ਡਰੈੱਸ ਪਾਈ ਹੋਈ ਸੀ, ਜਿਸ ‘ਚ ਉਨ੍ਹਾਂ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।
.jpeg)


