ਔਰਤਾਂ ਦੇ ਜਣਨ ਅੰਗਾਂ ਸੰਬੰਧੀ ਰੋਗ ਅਤੇ ਹੋਮਿਓਪੈਥੀ

ਵੱਲੋਂ: ਆਰ.ਐ੍ਨਸ. ਸੈਣੀ (ਹੋਮਿਓਪੈਥ) ਫ਼ੋਨ: 604-725-8401

ਔਰਤਾਂ ਦੇ ਜਣਨ ਅੰਗਾਂ ਸੰਬੰਧੀ ਅਨੇਕਾਂ ਰੋਗ ਹਨ ਪਰ ਇੱਥੇ ਸਿਰਫ਼ ਉਨ੍ਹਾਂ ਰੋਗਾਂ ਦਾ ਖੁਲਾਸਾ ਕੀਤਾ ਜਾਵੇਗਾ ਜਿਨ੍ਹਾਂ ਦਾ ਸਾਹਮਣਾ ਔਰਤਾਂ ਨੂੰ ਆਮ ਤੌਰ ’ਤੇ ਜੀਵਨ ਦੇ ਕਿਸੇ ਨਾ ਕਿਸੇ ਪੜਾਅ ’ਤੇ ਕਰਨਾ ਪੈਂਦਾ ਹੈ।

ਮਾਹਵਾਰੀ ਦੀ ਸ਼ੁਰੂਆਤ ਹੋਣ ਵਿੱਚ ਦੇਰੀ (ਐਮੀਨੋਰੀਆ)

ਲੜਕੀਆਂ ਦੀ ਆਮ ਸਿਹਤ ਅਤੇ ਜੀਵਨ ਸ਼ੈਲੀ ਪਹਿਲੀ ਮਾਹਵਾਰੀ ਉ੍ਨਤੇ ਗਹਿਰਾ ਪ੍ਰਭਾਵ ਰੱਖਦੀ ਹੈ। ਸਰੀਰਕ ਤੌਰ ’ਤੇ ਡਿਗੀ-ਡਿਗੀ, ਸੁਸਤ ਰਹਿਣ ਵਾਲੀਆਂ ਕੁੜੀਆਂ ਦੇ ਮੁਕਾਬਲੇ ਸਰੀਰਕ ਤੌਰ ’ਤੇ ਚੁਸਤ-ਦਰੁਸਤ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਦੀ ਮਾਹਵਾਰੀ ਦੀ ਸ਼ੁਰੂਆਤ ਸਹੀ ਸਮੇਂ ’ਤੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪਹਿਲੀ ਮਾਹਵਾਰੀ 10 ਤੋਂ ਲੈ ਕੇ 16 ਸਾਲ ਦੀ ਉਮਰ ਤਕ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ। ਮਾਹਵਾਰੀ ਸ਼ੁਰੂ ਹੋਣ ਉ੍ਨਤੇ ਭੁਗੋਲਿਕ ਸਥਿਤੀਆਂ ਦੇ ਨਾਲ-ਨਾਲ ਜੀਵਨ ਸ਼ੈਲੀ ਦਾ ਵੀ ਪ੍ਰਭਾਵ ਹੁੰਦਾ ਹੈ। ਗਰਮ ਚੀਜ਼ਾਂ ਜਾਂ ਮਾਸਾਹਾਰੀ ਖ਼ੁਰਾਕ ਖਾਣ ਵਾਲੀਆਂ ਕੁੜੀਆਂ ਵਿੱਚ ਇਹ ਆਮ ਤੌਰ ’ਤੇ ਜਲਦੀ ਸ਼ੁਰੂ ਹੋ ਜਾਂਦੀ ਹੈ। ਮਾਹਵਾਰੀ ਨਾ ਆਉਣ ਦੇ ਦੋ ਤਰ੍ਹਾਂ ਦੇ ਹਾਲਾਤ ਹੁੰਦੇ ਹਨ। ਪਹਿਲੀ ਅਵਸਥਾ ਨੂੰ “ਪ੍ਰਾਇਮਰੀ ਐਮੀਨੋਰੀਆ” ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ 16-17 ਸਾਲ ਦੀ ਉਮਰ ਤਕ ਮਾਹਵਾਰੀ ਸ਼ੁਰੂ ਹੀ ਨਾ ਹੋਵੇ। ਦੂਜੀ ਅਵਸਥਾ ਨੂੰ “ਸੈਕੰਡਰੀ ਐਮੀਨੋਰੀਆ” ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਮਾਹਵਾਰੀ ਸ਼ੁਰੂ ਤਾਂ ਹੋ ਜਾਂਦੀ ਹੈ ਪਰ ਕੁਝ ਮਹੀਨਿਆਂ ਬਾਅਦ ਇਹ ਬੰਦ ਹੋ ਜਾਂਦੀ ਹੈ। ਗਰਭਕਾਲ ਸਮੇਂ ਅਤੇ ਜਣੇਪੇ ਤੋਂ ਬਾਅਦ, ਬੱਚੇ ਨੂੰ ਦੁੱਧ ਪਿਲਾਉਣ ਦੇ ਮਹੀਨਿਆਂ ਦੌਰਾਨ ਮਾਹਵਾਰੀ ਨਹੀਂ ਆਉਂਦੀ। ਰਜੋ-ਨਿਵਰਿਤੀ (ਮੀਨੌਪਾਜ਼) ਦੀ ਅਵਸਥਾ ਵਿੱਚ ਇਹ ਹਮੇਸ਼ਾ ਲਈ ਬੰਦ ਹੋ ਜਾਂਦੀ ਹੈ, ਇਸ ਲਈ ਅਜਿਹੀਆਂ ਹਾਲਤਾਂ ਨੂੰ ਰੋਗ ਨਹੀਂ ਸਮਝਣਾ ਚਾਹੀਦਾ। ਮਾਹਵਾਰੀ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜਣਨ ਅੰਗਾਂ ਦਾ ਨਾ ਹੋਣਾ ਜਾਂ ਇਨ੍ਹਾਂ ਦਾ ਪੂਰੀ ਤਰ੍ਹਾਂ ਵਿਕਸਿਤ ਨਾ ਹੋਣਾ, ਜਣਨ ਅੰਗਾਂ ਵਿੱਚ ਕੋਈ ਵਿਗਾੜ ਹੋਣਾ, ਹਾਰਮੋਨਜ਼ ਦੇ ਰਿਸਾਵ ਵਿੱਚ ਅਸੰਤੁਲਨ ਅਤੇ ਵਿਗਾੜ। ਰਿਸਾਵੀ ਗ੍ਰੰਥੀਆਂ (ਐਂਡੋਕਰਾਈਨ ਗਲੈਂਡਜ਼) ਵਿਸ਼ੇਸ਼ ਕਰਕੇ “ਪੀਟੀਊਟਰੀ ਗੰ੍ਰਥੀ”, “ਥਾਇਰੌਇਡ ਗ੍ਰੰਥੀ” ਅਤੇ “ਐਡਰੀਨਲ ਗ੍ਰੰਥੀਆਂ” ਦੁਆਰਾ ਪੂਰੀ ਮਾਤਰਾ ਵਿੱਚ ਹਾਰਮੋਨ ਨਾ ਬਣਾਏ ਜਾਣ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਨਸਿਕ ਪਰੇਸ਼ਾਨੀ, ਅਚਨਚੇਤ ਜਾਨੀ ਜਾਂ ਮਾਲੀ ਨੁਕਸਾਨ, ਗਰਭਵਤੀ ਹੋ ਜਾਣ ਦਾ ਡਰ ਕਈ ਹੋਰਨਾ ਬਿਮਾਰੀਆਂ ਅਤੇ ਜਲਵਾਯੂ ਬਦਲਨ ਨਾਲ ਵੀ ਇਸ ਰੋਗ ਦਾ ਸੰਬੰਧ ਹੈ। ਜੇਕਰ ਇਸ ਰੋਗ ਦਾ ਢੁਕਵਾਂ ਇਲਾਜ ਨਾ ਕਰਵਾਇਆ ਜਾਵੇ ਤਾਂ ਕਈ ਤਰ੍ਹਾਂ ਦੇ ਹੋਰ ਮਾਨਸਿਕ ਅਤੇ ਸਰੀਰਕ ਰੋਗ ਵੀ ਪੀੜਤ ਔਰਤ ਨੂੰ ਆ ਘੇਰਦੇ ਹਨ।

ਅਨਿਯਮਿਤ ਮਾਹਵਾਰੀ (ਇਰਰੈਗੂਲਰ ਮੈਨਸੂਰੇਸ਼ਨ)

ਕਈ ਔਰਤਾਂ ਨੂੰ ਨਿਯਮ ਨਾਲ ਹਰ ਮਹੀਨੇ ਮਾਹਵਾਰੀ ਨਹੀਂ ਆਉਂਦੀ; ਕਈ ਵਾਰੀ ਕੁਝ ਮਹੀਨੇ ਬਿਲਕੁਲ ਵੀ ਨਹੀਂ ਅਤੇ ਉਸ ਤੋਂ ਬਾਅਦ ਫ਼ਿਰ ਸ਼ੁਰੂ ਹੋ ਜਾਂਦੀ ਹੈ। ਮਾਹਵਾਰੀ ਦਾ ਆਦਰਸ਼ ਚੱਕਰ 28 ਦਿਨ ਦਾ ਗਿਣਿਆ ਗਿਆ ਹੈ, ਪਰ ਕਈ ਔਰਤਾਂ ਨੂੰ ਇਹ 28 ਦਿਨ ਤੋਂ ਪਹਿਲਾਂ ਅਤੇ ਕਈਆਂ ਨੂੰ 5-7 ਦਿਨ ਬਾਅਦ ਵਿੱਚ ਹੁੰਦਾ ਹੈ। ਅਨਿਯਮਿਤ ਹੋਣ ਤੋਂ ਇਲਾਵਾ ਕਈਆਂ ਨੂੰ ਬਹੁਤ ਥੋੜ੍ਹੇ ਦਿਨ ਮਾਹਵਾਰੀ ਆਉਂਦੀ ਹੈ। ਕਈ ਕੇਸਾਂ ਵਿੱਚ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਮਾਹਵਾਰੀ ਸਿਰਫ਼ ਇੱਕ ਦਿਨ ਜਾਂ ਕੁਝ ਘੰਟੇ ਹੀ ਰਹਿੰਦੀ ਹੈ। ਮਾਹਵਾਰੀ ਘੱਟ ਮਾਤਰਾ ਵਿੱਚ ਆਉਣਾ ਵੀ ਰੋਗ ਦਾ ਲੱਛਣ ਕਿਹਾ ਜਾ ਸਕਦਾ ਹੈ।

ਨਸਿਕ ਉਤੇਜਨਾ, ਜਲਵਾਯੂ ਵਿੱਚ ਤਬਦੀਲੀ, ਸਰੀਰਕ ਕੰਮ-ਕਾਜ ਅਤੇ ਇਸ ਨਾਲ ਜੁੜੀਆਂ ਮਾਨਸਿਕ ਪਰੇਸ਼ਾਨੀਆਂ ਦਾ ਵੀ ਔਰਤਾਂ ਦੇ ਮਾਹਵਾਰੀ ਚੱਕਰ ’ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਔਰਤਾਂ ਨੂੰ ਲਗਾਤਾਰ ਕਬਜ਼ ਰਹਿੰਦੀ ਹੋਵੇ ਜਾਂ ਉਨ੍ਹਾਂ ਦਾ ਹਾਜ਼ਮਾ ਠੀਕ ਨਾ ਹੋਵੇ, ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੀਆਂ ਔਰਤਾਂ ਬਿਲਕੁਲ ਕੋਈ ਕੰਮ-ਕਾਜ ਨਹੀਂ ਕਰਦੀਆਂ ਜਾਂ ਸਰੀਰਕ ਸ਼ਕਤੀ ਤੋਂ ਵੱਧ ਕੰਮ ਕਰਦੀਆਂ ਹਨ, ਦਿਨ ਸਮੇਂ ਸੁੱਤੀਆਂ ਰਹਿੰਦੀਆਂ ਹਨ ਅਤੇ ਰਾਤ ਨੂੰ ਜਾਗਦੀਆਂ ਹਨ, ਜਿਹੜੀਆਂ ਵਧੇਰੇ ਮਿੱਠੇ ਅਤੇ ਵਧੇਰੇ ਖੱਟੇ, ਠੰਢੇ, ਗਰਮ ਪਦਾਰਥ ਖਾਂਦੀਆਂ ਹਨ, ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੋਵੇ, ਸਰੀਰ ਵਿੱਚ ਖ਼ੂਨ ਦੀ ਕਮੀ ਹੋਵੇ, ਹਮੇਸ਼ਾ ਸ਼ੋਕ ਅਤੇ ਚਿੰਤਾ ਵਿੱਚ ਡੁੱਬੀਆਂ ਰਹਿਣ, ਉਨ੍ਹਾਂ ਨੂੰ ਵੀ ਇਹ ਰੋਗ ਆ ਘੇਰਦਾ ਹੈ।

ਜਣਨ ਅੰਗਾਂ ਵਿੱਚ ਕੋਈ ਵਿਗਾੜ ਅਤੇ ਹਾਰਮੋਨਜ਼ ਦੀ ਕਮੀ ਜਾਂ ਅਸਮਾਨਤਾ ਦੇ ਕਾਰਨ ਵੀ ਮਾਹਵਾਰੀ ਬੇਨਿਯਮਿਤ ਰਹਿਣ ਲੱਗਦੀ ਹੈ। ਅਜਿਹੀ ਅਵਸਥਾ ਵਿੱਚ ਪੀੜਤ ਔਰਤ ਦੇ ਮਨ ਉ੍ਨਤੇ ਛਾਈ ਗਹਿਰੀ ਉਦਾਸੀ ਉਸ ਦੇ ਚਿਹਰੇ ਅਤੇ ਦਿੱਖ ਤੋਂ ਸਾਫ਼ ਝਲਕਦੀ ਹੈ। ਅਕਸਰ ਚਿਹਰੇ ਉ੍ਨਪਰ ਛਾਹੀਆਂ, ਕਿੱਲ, ਮੂੰਹਾਸੇ, ਐਕਨੀ, ਅਣਚਾਹੇ ਵਾਲ਼ ਆਦਿ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ। ਕਈ ਔਰਤਾਂ ਚਿਹਰੇ ਉ੍ਨਪਰ ਉ੍ਨਭਰੇ ਇਨ੍ਹਾਂ ਲੱਛਣਾਂ ਨਾਲ ਨਜਿੱਠਣ ਲਈ ਕ੍ਰੀਮਾਂ ਅਤੇ ਹੋਰ “ਔਇੰਟਮੈਂਟਾਂ” ਦੀ ਵਰਤੋਂ ਕਰਦੀਆਂ ਹਨ। ਪਰ ਧਿਆਨ ਦੇਣਯੋਗ ਗੱਲ ਇਹ ਹੈ ਕਿ ਮਾਹਵਾਰੀ ਦੀ ਅਨਿਯਮਿਤਤਾ ਇਨ੍ਹਾਂ ਛਾਹੀਆਂ, ਕਿੱਲ, ਮੂੰਹਾਸੇ, ਐਕਨੀ ਆਦਿ ਦੀ ਜੜ੍ਹ ਹੋ ਸਕਦੀ ਹੈ। ਇਸ ਲਈ ਜਦੋਂ ਤਕ ਢੁਕਵੀਂ ਹੋਮਿਓਪੈਥਿਕ ਦਵਾਈ ਰਾਹੀਂ ਮਾਹਵਾਰੀ ਸੰਬੰਧੀ ਸਮੱਸਿਆ ਦਾ ਇਲਾਜ ਨਹੀਂ ਕੀਤਾ ਜਾਂਦਾ, ਉਦੋਂ ਤਕ ਕੋਈ ਕ੍ਰੀਮਾਂ ਜਾਂ ਔਇੰਟਮੈਂਟਾਂ ਚਿਹਰੇ ’ਤੇ ਰੌਣਕ ਨਹੀਂ ਲਿਆ ਸਕਦੀਆਂ। ਅਕਸਰ ਸਿਰ ਦਰਦ, ਕਮਰ ਦਰਦ, ਅੱਖਾਂ ਅੱਗੇ ਹਨੇਰਾ, ਸੁਭਾਅ ਵਿੱਚ ਚਿੜਚਿੜਾਪਨ, ਹੱਥਾਂ-ਪੈਰਾਂ ਵਿੱਚ ਜਲਨ, ਨਾਭੀ ਵਿੱਚ ਦਰਦ, ਭੁੱਖ ਮਰ ਜਾਣੀ, ਆਦਿ ਸਰੀਰਕ ਅਲਾਮਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਹਵਾਰੀ ਸੰਬੰਧੀ ਉਪਰੋਕਤ ਵਿਗਾੜਾਂ ਅਤੇ ਉਨ੍ਹਾਂ ਕਾਰਨ ਉਪਜੇ ਮਾਨਸਿਕ ਅਤੇ ਸਰੀਰਕ ਲੱਛਣਾਂ ਅਤੇ ਬਿਮਾਰੀਆਂ ਨਾਲ ਹੋਮਿਓਪੈਥੀ ਦੀ ਸਹੀ ਦਵਾਈ ਰਾਹੀਂ ਬਗ਼ੈਰ ਕਿਸੇ ਮਾੜੇ ਪ੍ਰਭਾਵ ਤੋਂ ਨਜਿੱਠਿਆ ਜਾ ਸਕਦਾ ਹੈ। ਨੈਚੂਰਲ ਹੋਮਿਓਪੈਥਿਕ ਸੌਲਿਊਸ਼ਨਜ਼ ਇੰਕ ਵਿਖੇ ਅਸੀਂ ਹਰ ਇੱਕ ਕੇਸ ਦੀ ਗਹਿਰਾਈ ਨੂੰ ਸਮਝ ਕੇ ਢੁਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਕਰਦੇ ਹਾਂ। ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਕਰਨ ਨਾਲ ਪੀੜਤ ਔਰਤ ਨੂੰ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਸੰਤੁਲਨ ਮਿਲਣ ਵਿੱਚ ਮਦਦ ਹੁੰਦੀ ਹੈੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

Be the first to comment

Leave a Reply