Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Health

ਜਿੰਮ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ !

By Admin Published 2 min read

ਜਿੰਮ ਵਿੱਚ ਜਾਣ ਤੋਂ ਪਹਿਲਾਂ ਟਰੇਨਰ ਤੋਂ ਕੁੱਝ ਅਹਿਮ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਤੁਹਾਨੂੰ ਅੱਗੇ ਚੱਲਕੇ ਕਿਸੇ ਚੀਜ਼ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਨਾ ਹੀ ਵਾਰ – ਵਾਰ ਟਰੇਨਰ ਦੀ ਮਦਦ ਲੈਣੀ ਪਵੇਗੀ।

  • ਜਿੰਮ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਵਾਰਮ – ਅੱਪ ਜ਼ਰੂਰ ਕਰ ਲਵੋ। ਇਸ ਤੋਂ ਕਸਰਤ ਕਰਦੇ ਸਮੇਂ ਸਰੀਰ ਉੱਤੇ ਦਬਾਅ ਨਹੀਂ ਪੈਂਦਾ। ਤੁਸੀਂ ਚਾਹੋਂ ਤਾਂ ਇਸ ਦੇ ਲਈ ਜਾਗਿੰਗ ਕਰ ਸਰੀਰ ਦਾ ਤਾਪਮਾਨ ਵਧਾ ਸਕਦੇ ਹੋ ।
  • ਜਿੰਮ ਜਾਣ ਤੋਂ ਪਹਿਲਾਂ ਆਪਣੇ ਪਹਿਰਾਵੇ ਦਾ ਵਿਸ਼ੇਸ਼ ਧਿਆਨ ਰੱਖੋ। ਜਿੰਮ ਵਿੱਚ ਤੰਗ ਕੱਪੜੇ ਬਿਲਕੁਲ ਵੀ ਨਾ ਪਾ ਕੇ ਜਾਓ । ਇਸ ਤੋਂ ਤੁਹਾਨੂੰ ਕਸਰਤ ਕਰਨ ‘ਚ ਆਸਾਨੀ ਹੋਵੇਗੀ।
  • ਜਿੰਮ ਦੇ ਪਹਿਲੇ ਹੀ ਦਿਨ ਭਾਰੀਆਂ ਅਤੇ ਸਖ਼ਤ ਐਕਸਰਸਾਇਜ਼ ਕਰਨ ਤੋਂ ਬਚੋ । ਨਾਲ ਹੀ ਬਹੁਤ ਜ਼ਿਆਦਾ ਭਾਰ ਨਾ ਉਠਾਓ। ਹੌਲੀ – ਹੌਲੀ ਆਪਣੀ ਰਫ਼ਤਾਰ ਵਧਾਓ, ਨਹੀਂ ਤਾਂ ਤੁਹਾਨੂੰ ਹਮੇਸ਼ਾ ਦਰਦ ਦੀ ਸ਼ਿਕਾਇਤ ਰਹੇਗੀ।
  • ਜੇਕਰ ਜਿੰਮ ਵਿੱਚ ਕਿਸੇ ਐਕਸਰਸਾਇਜ ਨੂੰ ਕਰਦੇ ਸਮੇਂ ਸਰੀਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਆਪਣੇ ਟਰੇਨਰ ਨਾਲ ਇਸ ਬਾਰੇ ਵਿੱਚ ਜ਼ਰੂਰ ਗੱਲ ਕਰੋ। ਸ਼ੁਰੂਆਤ ਵਿੱਚ ਇਹ ਦਰਦ ਆਮ ਹੈ ਪਰ ਜੇਕਰ ਲਗਾਤਾਰ ਦਰਦ ਦੀ ਸ਼ਿਕਾਇਤ ਰਹੇ ਤਾਂ ਉਸ ਐਕਸਰਸਾਇਜ਼ ਨੂੰ ਕਰਨ ਤੋਂ ਬਚੋ ।
Admin Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp