ਪਾਨੀਪਤ : ਪਿੰਡ ਬਘੈਲ ’ਚ ਸੋਮਵਾਰ ਰਾਤ ਕਮਰੇ ’ਚ ਅੰਗੀਠੀ ਬਾਲ ਕੇ ਸੁੱਤਾ ਨਵ ਵਿਆਹਿਆ ਜੋੜਾ ਸਵੇਰੇ ਬੈੱਡ ’ਤੇ ਮ੍ਰਿਤਕ ਮਿਲਿਆ। ਪਰਿਵਾਰਕ ਮੈਂਬਰਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੀ ਦਮ ਘੁਟਣ ਨਾਲ ਮੌਤ ਹੋਈ ਹੈ। ਸਵੇਰੇ ਪਰਿਵਾਰ ਵਾਲੇ ਉਨ੍ਹਾਂ ਨੂੰ ਜਗਾਉਣ ਗਏ ਤਾਂ ਦਰਵਾਜ਼ਾ ਬੰਦ ਮਿਲਿਆ। ਖਿੜਕੀ ਤੋਂ ਦੇਖਿਆ ਤਾਂ ਦੋਵੇਂ ਬੈੱਡ ’ਤੇ ਪਏ ਸਨ। ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਗੁਰਮੀਤ ਦਾ ਤੰਨੂ ਨਾਲ 21 ਨਵੰਬਰ 2023 ਨੂੰ ਵਿਆਹ ਹੋਇਆ ਸੀ। ਉਸ ਦੇ ਪਿਤਾ ਦੀ ਕਰੀਬ 10 ਦਿਨ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੀ ਸੋਮਵਾਰ ਨੂੰ ਕਿਰਿਆ ਸੀ। ਸਾਰੇ ਰਿਸ਼ਤੇਦਾਰ ਘਰ ਆਏ ਹੋਏ ਸਨ। ਕੁਝ ਦਿਨ ਪਹਿਲਾਂ ਹਿਸਾਰ ਦੇ ਸਾਤਰੋਡ ਪਿੰਡ ’ਚ ਰਾਤ ਸਮੇਂ ਅੰਗੀਠੀ ਬਾਲ ਕੇ ਸੁੱਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


