ਸਪੋਰਟਸ ਡੈਸਕ, ਨਵੀਂ ਦਿੱਲੀ : T20 World Cup 2024 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਨੂੰ 1 ਜੂਨ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਆਇਰਲੈਂਡ ਨਾਲ ਭਿੜਨਾ ਹੈ। ਇਸ ਮੈਗਾ ਈਵੈਂਟ ‘ਚ ਭਾਰਤੀ ਟੀਮ ਦੀ ਵਾਗਡੋਰ ਕਿਸ ਦੇ ਹੱਥ ਹੋਵੇਗੀ, ਇਹ ਵੱਡਾ ਸਵਾਲ ਹੈ। ਪਿਛਲੇ ਇਕ ਸਾਲ ‘ਚ ਖੇਡੀਆਂ ਗਈਆਂ ਲਗਪਗ ਸਾਰੀਆਂ ਟੀ-20 ਸੀਰੀਜ਼ ‘ਚ ਟੀਮ ਦੀ ਕਮਾਨ ਹਾਰਦਿਕ ਪਾਂਡਿਆ ਦੇ ਹੱਥਾਂ ‘ਚ ਰਹੀ ਹੈ।

ਹਾਲਾਂਕਿ ਚੋਣਕਾਰ ਕ੍ਰਿਕਟ ਵਿਸ਼ਵ ਕੱਪ ‘ਚ ਵੀ ਕਪਤਾਨੀ ਲਈ ਰੋਹਿਤ ਸ਼ਰਮਾ ‘ਤੇ ਤੁਰੰਤ ਭਰੋਸਾ ਦਿਖਾਉਣਾ ਚਾਹੁੰਦੇ ਹਨ। ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦਾ ਵੀ ਮੰਨਣਾ ਹੈ ਕਿ ਟੀ-20 ਵਿਸ਼ਵ ਕੱਪ ‘ਚ ਰੋਹਿਤ ਹੀ ਟੀਮ ਇੰਡੀਆ ਦੇ ਕਪਤਾਨ ਹੋਣਗੇ। ਆਕਾਸ਼ ਨੇ ਉਹ ਕਾਰਨ ਵੀ ਦੱਸਿਆ ਹੈ ਜਿਸ ਕਾਰਨ ਹਾਰਦਿਕ ਦੇ ਕਪਤਾਨੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।

ਰੋਹਿਤ ਨੂੰ ਮਿਲੇਗੀ ਕਪਤਾਨੀ

ਆਕਾਸ਼ ਚੋਪੜਾ ਨੇ ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ, ”ਹਾਰਦਿਕ ਪਾਂਡਿਆ ਸ਼ਾਇਦ ਕਪਤਾਨ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਫਿਟਨੈੱਸ ਇਸ਼ੂਜ਼ ਹਨ। ਉਹ ਇਸ ਸਮੇਂ ਨਹੀਂ ਖੇਡ ਰਹੇ ਹਨ। ਤੁਸੀਂ ਵਿਸ਼ਵ ਕੱਪ ‘ਚ ਆਪਣਾ ਗਿੱਟਾ ਮੁੜਵਾ ਲਿਆ ਹੈ। ਤੁਸੀਂ ਅਫਗਾਨਿਸਤਾਨ ਖਿਲਾਫ ਸੀਰੀਜ਼ ‘ਚ ਵੀ ਟੀਮ ਦਾ ਹਿੱਸਾ ਨਹੀਂ ਹੋਵੋਗੇ ਤੇ ਤੁਸੀਂ ਟੈਸਟ ਮੈਚ ਵੀ ਨਹੀਂ ਖੇਡੇ। ਇਸਦਾ ਮਤਲਬ ਹੈ ਕਿ ਤੁਸੀਂ ਸਿੱਧੇ ਆਈਪੀਐਲ ‘ਚ ਖੇਡਦੇ ਨਜ਼ਰ ਆੋਗੇ। ਇਹ ਚੀਜ਼ ਹਾਰਦਿਕ ਦੇ ਖਿਲਾਫ਼ ਜਾਵੇਗੀ।’