ਆਨਲਾਈਨ ਡੈਸਕ, ਨਵੀਂ ਦਿੱਲੀ : Google ਦੀ ਮੋਬਾਈਲ ਭੁਗਤਾਨ ਸੇਵਾ Google Pay ਨੇ ਵਪਾਰੀਆਂ ਲਈ ਕ੍ਰੈਡਿਟ ਲਾਈਨਾਂ ਨੂੰ ਸਮਰੱਥ ਬਣਾਇਆ ਹੈ। ਕੰਪਨੀ ਨੇ ਵੀਰਵਾਰ ਨੂੰ ePayLater ਦੇ ਨਾਲ ਆਪਣੀ ਸਾਂਝੇਦਾਰੀ ਬਾਰੇ ਜਾਣਕਾਰੀ ਦਿੱਤੀ। ਗੂਗਲ ਦੇ ਇਸ ਫੈਸਲੇ ਨਾਲ ਵਪਾਰੀਆਂ ਨੂੰ ਉਨ੍ਹਾਂ ਦੀ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਛੋਟੇ ਕਾਰੋਬਾਰੀਆਂ ਦੀਆਂ ਲੋਨ ਜ਼ਰੂਰਤ ਹੋਣਗੀਆਂ ਪੂਰੀਆਂ
ਗੂਗਲ ਇੰਡੀਆ ਨੇ ਕਿਹਾ ਹੈ ਕਿ ਭਾਰਤ ’ਚ ਵਪਾਰੀਆਂ ਨੂੰ ਘੱਟ ਲੋਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਕੰਪਨੀ ਗੂਗਲ ਪਲੇਅ ਐਪਲੀਕੇਸ਼ਨ ’ਤੇ ਵਪਾਰੀਆਂ ਲਈ ਛੋਟੇ ਟਿਕਟ ਲੋਨ ਨੂੰ ਪੇਸ਼ ਕਰ ਰਹੀ ਹੈ। ਇਸ ਸੁਵਿਧਾ ਦੇ ਨਾਲ ਕੰਪਨੀ ਵਪਾਰੀਆਂ ਨੂੰ ਸਿਰਫ਼ 15,000 ਰੁਪਏ ਵਿਚ ਲੋਨ ਉਪਲੱਬਧ ਕਰਵਾਏਗੀ। ਇਸ ਨਾਲ ਵਪਾਰੀ 111 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਕਰਜ਼ੇ ਦੀ ਅਦਾਇਗੀ ਕਰ ਸਕਣਗੇ। .jpg)
UPI ਰਾਹੀਂ ਇਨ੍ਹਾਂ ਬੈਂਕਾਂ ਤੋਂ ਮਿਲੇਗਾ ਲੋਨ
UPI ‘ਤੇ RuPay ਤੋਂ ਇਲਾਵਾ, HDFC ਤੇ ICICI ਬੈਂਕ ਨੇ ਵੀ UPI ਰਾਹੀਂ ਕ੍ਰੈਡਿਟ ਪੇਸ਼ਕਸ਼ਾਂ ਵਜੋਂ ਬੈਂਕਾਂ ਤੋਂ ਕ੍ਰੈਡਿਟ ਲਾਈਨਾਂ ਸ਼ੁਰੂ ਕੀਤੀਆਂ ਹਨ।
When we talk about credit, the ease of accessing and using money is just as important as the credit itself.
In addition to RuPay on UPI as a credit offering by PSPs @HDFC_Bank and @ICICIBank, we are also launching credit lines from banks on UPI via @ICICIBank.#GoogleForIndia pic.twitter.com/1ShMuH9Thz
— Google India (@GoogleIndia) October 19, 2023
30 ਹਜ਼ਾਰ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਮਿਲਿਆ ਕਰਜ਼ਾ
Google Pay ‘ਤੇ ਕ੍ਰੈਡਿਟ ਉਤਪਾਦ ਦੇ ਸਬੰਧ ਵਿੱਚ ਚੰਗੇ ਨਤੀਜੇ ਸਾਹਮਣੇ ਆਏ ਹਨ। ਗੂਗਲ ਪੇ ਦੇ ਜ਼ਰੀਏ ਅੱਧੇ ਤੋਂ ਵੱਧ ਲੋਨ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਦੀ ਮਹੀਨਾਵਾਰ ਆਮਦਨ 30 ਹਜ਼ਾਰ ਰੁਪਏ ਤੋਂ ਘੱਟ ਹੈ। ਲੋਨ ਲੈਣ ਵਾਲੇ ਜ਼ਿਆਦਾਤਰ ਕਰਜ਼ਦਾਰ ਟੀਅਰ 2 ਸ਼ਹਿਰਾਂ ਤੇ ਇਸ ਤੋਂ ਬਾਹਰ ਦੇ ਹਨ।



