ਸਪੋਰਟਸ ਡੈਸਕ, ਨਵੀਂ ਦਿੱਲੀ : ਅਗਲੇ ਸਾਲ ਜੂਨ 2024 ‘ਚ 20 ਟੀਮਾਂ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ। ਅਜਿਹੇ ‘ਚ ਟੀਮ ਇੰਡੀਆ ਵੀ ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਹੈ।

2022 ਤੋਂ ਬਾਅਦ ਨਹੀਂ ਖੇਡਿਆ ਕੋਈ ਟੀ-20

ਟੀਮ ਦੇ ਦੋ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ 2022 ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਕਿਸੇ ਵੀ ਟੀ-20 ਮੈਚ ‘ਚ ਹਿੱਸਾ ਨਹੀਂ ਲਿਆ ਹੈ, ਜਿਸ ਕਾਰਨ ਦੋਵਾਂ ਦੇ ਵਿਸ਼ਵ ਕੱਪ ‘ਚ ਖੇਡਣ ‘ਤੇ ਸ਼ੱਕ ਹੈ।

ਗੰਭੀਰ ਨੇ ਕੀਤੀ ਕੋਹਲੀ ਤੇ ਰੋਹਿਤ ਦੇ ਟੀ-20 ਕਰੀਅਰ ਦੀ ਗੱਲ

ਅਜਿਹੇ ‘ਚ ਹੁਣ ਸਾਬਕਾ ਭਾਰਤੀ ਖਿਡਾਰੀ ਗੌਤਮ ਗੰਭੀਰ ਨੇ ਵੀ ਨਿਊਜ਼ ਏਜੰਸੀ ਏਐਨਆਈ ਨਾਲ ਦੋਵਾਂ ਦੇ ਟੀ-20 ਭਵਿੱਖ ਬਾਰੇ ਗੱਲ ਕੀਤੀ। ਗੰਭੀਰ ਨੇ ਕਿਹਾ ਕਿ ਇਹ ਦੋਵੇਂ ਵਿਸ਼ਵ ਕੱਪ ‘ਚ ਖੇਡਣਗੇ ਜਾਂ ਨਹੀਂ ਇਹ ਉਨ੍ਹਾਂ ਦੀ ਫੋਰਮ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਆਈਪੀਐੱਲ ਸ਼ੁਰੂ ਹੋਣ ਜਾ ਰਿਹਾ ਹੈ।

ਫੋਰਮ ਹੈ ਜ਼ਿਆਦਾ ਜ਼ਰੂਰੀ

ਗੰਭੀਰ ਨੇ ਅੱਗੇ ਕਿਹਾ ਕਿ ਮੇਰੇ ਲਈ ਫੋਰਮ ਜ਼ਿਆਦਾ ਮਹੱਤਵਪੂਰਨ ਹੈ। ਟੀ-20 ਵਿਸ਼ਵ ਕੱਪ ‘ਚ ਤੁਸੀਂ ਉਨ੍ਹਾਂ ਖਿਡਾਰੀਆਂ ਨੂੰ ਟੀਮ ‘ਚ ਜਗ੍ਹਾ ਦੇਣਾ ਚਾਹੋਗੇ ਜੋ ਚੰਗੀ ਫੋਰਮ ‘ਚ ਹਨ। ਅਜਿਹੇ ‘ਚ ਜੇ ਰੋਹਿਤ ਤੇ ਵਿਰਾਟ ਚੰਗੀ ਫੋਰਮ ‘ਚ ਹਨ ਤਾਂ ਦੋਵਾਂ ਨੂੰ ਵਿਸ਼ਵ ਕੱਪ ਲਈ ਚੁਣਿਆ ਜਾਣਾ ਚਾਹੀਦਾ ਹੈ। 100 ਫੀਸਦੀ ਉਹ ਦੋਵੇਂ ਵਿਸ਼ਵ ਕੱਪਾਂ ਦਾ ਹਿੱਸਾ ਹੋਣਗੇ, ਜੇ ਉਹ ਚੰਗੀ ਫੋਰਮ ‘ਚ ਹਨ।

ਰੋਹਿਤ ਨੇ ਕੀਤਾ ਵਧੀਆ ਕੰਮ

ਰੋਹਿਤ ਦੀ ਤਾਰੀਫ਼ ਕਰਦਿਆਂ ਗੰਭੀਰ ਨੇ ਕਿਹਾ, ‘ਰੋਹਿਤ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜ ਆਈਪੀਐਲ ਟਰਾਫੀਆਂ ਜਿੱਤਣਾ ਸੌਖਾ ਨਹੀਂ ਹੈ। ਨਾਲ ਹੀ ਵਨਡੇ ਵਿਸ਼ਵ ਕੱਪ 2023 ਵਿਚ ਭਾਰਤ ਦਾ ਜੋ ਦਬਦਬਾ ਸੀ ਉਹ ਸ਼ਾਨਦਾਰ ਸੀ। ਇਕ ਖਰਾਬ ਖੇਡ ਕਾਰਨ ਰੋਹਿਤ ਨੂੰ ਖਰਾਬ ਕਪਤਾਨ ਕਹਿਣਾ ਸਹੀ ਨਹੀਂ ਹੈ।