ਮਨੋਰੰਜਨ ਡੈਸਕ, ਨਵੀਂ ਦਿੱਲੀ : ਰਿਤਿਕ ਰੋਸ਼ਨ ਦੀ ਫਾਈਟਰ ਆਪਣੀ ਰਿਲੀਜ਼ ਵੱਲ ਵੱਧ ਰਹੀ ਹੈ। ਨਿਰਮਾਤਾਵਾਂ ਨੇ ਫਿਲਮ ਵਿਚ ਜ਼ਬਰਦਸਤ ਏਰੀਅਲ ਐਕਸ਼ਨ ਦਾ ਵਾਅਦਾ ਕੀਤਾ ਹੈ। ਅਜਿਹੇ ‘ਚ ਫਾਈਟਰ ਸੁਰਖੀਆਂ ‘ਚ ਬਣੀ ਹੋਈ ਹੈ।

ਫਾਈਟਰ ਨਾਲ ਜੁੜੀ ਅਪਡੇਟ ਹਾਲ ਹੀ ‘ਚ ਦਿੱਤੀ ਗਈ ਸੀ। ਫਿਲਮ ਦੀ ਲੀਡ ਸਟਾਰ ਕਾਸਟ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਹੁਣ ਫਾਈਟਰ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਸਕੁਐਡਰਨ ਲੀਡਰਾਂ ਦੀ ਕਹਾਣੀ

ਫਾਈਟਰ ਵਿਚ ਰਿਤਿਕ ਰੋਸ਼ਨ ਨਾਲ ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਲੀਡ ਰੋਲ ਵਿਚ ਹਨ। ਫਿਲਮ ‘ਚ ਤਿੰਨੋਂ ਸਕੁਐਡਰਨ ਲੀਡਰ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ‘ਚ ਰਿਤਿਕ ਦੇ ਕਿਰਦਾਰ ਦਾ ਨਾਂ ‘ਪੈਟੀ’ ਹੈ, ਜਦੋਂਕਿ ਦੀਪਿਕਾ ‘ਮਿੰਨੀ’ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਅਨਿਲ ਕਪੂਰ ‘ਰੌਕੀ’ ਦਾ ਕਿਰਦਾਰ ਨਿਭਾਅ ਰਹੇ ਹਨ।

ਜ਼ਬਰਦਸਤ ਹੋਵੇਗਾ ਏਰੀਅਲ ਐਕਸ਼ਨ

ਫਾਈਟਰ ਦੇ ਟੀਜ਼ਰ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਣ ਜਾ ਰਹੀ ਹੈ। ਫਾਈਟਰ ਪਾਇਲਟ ਤੇ ਲੜਾਕੂ ਜਹਾਜ਼ਾਂ ਦੇ ਕਈ ਦਿਲ ਦਹਿਲਾ ਦੇਣ ਵਾਲੇ ਸੀਨ ਫਿਲਮ ‘ਚ ਦੇਖਣ ਨੂੰ ਮਿਲਣਗੇ। ਫਾਈਟਰ ਦੇ ਟੀਜ਼ਰ ‘ਚ ਰਿਤਿਕ ਰੋਸ਼ਨ ਖਤਰਨਾਕ ਏਰੀਅਲ ਸਟੰਟ ਕਰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਨਾਲ ਦੀਪਿਕਾ ਪਾਦੂਕੋਣ ਵੀ ਪੂਰੇ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ।

ਕਦੋਂ ਰਿਲੀਜ਼ ਹੋਵੇਗੀ ਫਿਲਮ?

ਫਾਈਟਰ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ, ਜੋ ਹੁਣ ਤੱਕ ਪਠਾਨ ਅਤੇ ਵਾਰ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਅਗਲੇ ਸਾਲ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਵੇਗੀ। ਫਾਈਟਰ 25 ਜਨਵਰੀ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।