ਪੀਟੀਆਈ, ਚੇਨਈ: ਤਾਮਿਲਨਾਡੂ ‘ਚ ਚੇਨਈ ਦੇ ਤੋਂਦਿਆਰਪੇਟ ‘ਚ ਇੰਡੀਅਨ ਆਇਲ ਕਾਰਪੋਰੇਸ਼ਨ (ਆੲਓਸੀਐੱਲ) ਦੇ ਇਕ ਪਲਾਂਟ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ ਇਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਮੌਕੇ ‘ਤੇ ਪਹੁੰਚੇ ਅੱਗ ਬੁਝਾਉਣ ਵਾਲੇ ਮੁਲਾਜ਼ਮ

ਅੱਗ ਬੁਝਾਊ ਅਤੇ ਬਚਾਅ ਸੇਵਾ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਮਚਾਰੀ ਇਥੇਨੋਲ ਰੱਖਣ ਦੇ ਇਕ ਖਾਲੀ ਟੈਂਕ ‘ਚ ਵੈਲਡਿੰਗ ਕਰਨ ‘ਚ ਲੱਗੇ ਸਨ। ਹਾਦਸੇ ਤੋਂ ਤੁਰੰਤ ਬਾਅਦ ਪੰਜ ਅੱਗ ਬੁਝਾਊ ਵਾਹਨ ਮੌਕੇ ‘ਤੇ ਪਹੁੰਚੇ।

ਇਕ ਮੁਲਾਜ਼ਮ ਦੀ ਮੌਤ

ਅਧਿਕਾਰੀ ਨੇ ਕਿਹਾ, ਜਦੋਂ ਅਸੀ. ਪਹੁੰਚੇ ਤਾਂ ਅੱਗ ਨੂੰ ਬੁਝਾਇਆ ਜਾ ਚੁੱਕਿਆ ਸੀ, ਕਿਉਂਕਿ ਆਈਓਸੀਐੱਲ ਦੀ ਅੰਦਰੂਨੀ ਅੱਗ ਸੁਰੱਖਿਆ ਪ੍ਰਣਾਲੀ ਹੈ। ਹਾਦਸੇ ‘ਚ ਇਕ ਮੁਲਾਜ਼ਮ ਦੀ ਮੌਤ ਹੋ ਗਈ। ਉੱਥੇ, ਇਕ ਹੋਰ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।