ਨਵੀਂ ਦਿੱਲੀ, ਜੇ.ਐਨ.ਐਨ। ਬਾਲੀਵੁੱਡ ਦੀ ਡ੍ਰੀਮ ਗਰਲ ਯਾਨੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਨੇ ਲੰਬੇ ਸਮੇਂ ਤਕ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਹਾਲਾਂਕਿ ਹੁਣ ਅਦਾਕਾਰਾ ਫਿਲਮਾਂ ਦੀ ਦੁਨੀਆ ਤੋਂ ਕਾਫੀ ਦੂਰ ਹੈ। ਹਾਲ ਹੀ ‘ਚ ਅਦਾਕਾਰਾ ਦੀ ਬੇਟੀ ਈਸ਼ਾ ਦਿਓਲ ਨੇ ਆਪਣੀ ਮਾਂ ਦੀ ਫਿਲਮਾਂ ‘ਚ ਵਾਪਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਦੱਸ ਦੇਈਏ ਕਿ ਅਦਾਕਾਰਾ ਹੇਮਾ ਮਾਲਿਨੀ ਨੇ ਆਖਰੀ ਵਾਰ ਫਿਲਮ ‘ਸ਼ਿਮਲਾ ਮਿਰਚੀ’ ਵਿੱਚ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਹ ਫਿਲਮ 5 ਸਾਲ ਬਾਅਦ 2020 ‘ਚ ਰਿਲੀਜ਼ ਹੋਈ ਸੀ। ਆਓ ਜਾਣਦੇ ਹਾਂ ਹੇਮਾ ਮਾਲਿਨੀ ਦੀ ਵਾਪਸੀ ਨੂੰ ਲੈ ਕੇ ਈਸ਼ਾ ਦਿਓਲ ਨੇ ਕੀ ਬਿਆਨ ਦਿੱਤਾ ਹੈ।


ਹੇਮਾ ਮਾਲਿਨੀ ਕਰਨਾ ਚਾਹੁੰਦੀ ਹੈ ਫਿਲਮਾਂ ‘ਚ ਵਾਪਸੀ

ਹਾਲ ਹੀ ‘ਚ ਨਿਊਜ਼18 ਨਾਲ ਗੱਲਬਾਤ ਕਰਦੇ ਹੋਏ ਈਸ਼ਾ ਦਿਓਲ ਨੇ ਕਿਹਾ ਕਿ ਉਹ ਹੇਮਾ ਮਾਲਿਨੀ ‘ਤੇ ਫਿਲਮਾਂ ‘ਚ ਵਾਪਸੀ ਕਰਨ ਲਈ ਜ਼ੋਰ ਦਿੰਦੀ ਹੈ। ਈਸ਼ਾ ਨੇ ਕਿਹਾ, ‘ਮੈਂ ਹਮੇਸ਼ਾ ਤੋਂ ਅਜਿਹਾ ਕਰਦੀ ਰਹੀ ਹਾਂ। ਉਸ ਨੇ ਅੱਗੇ ਦੱਸਿਆ ਕਿ ਮਾਂ ਖੁਦ ਫਿਲਮਾਂ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ ਅਤੇ ਇਸਦੇ ਲਈ ਉਨ੍ਹਾਂ ਨੇ ਕੁਝ ਸਕ੍ਰਿਪਟਾਂ ਵੀ ਪੜ੍ਹੀਆਂ ਹਨ। ਉਹ ਕੁਝ ਚੰਗੀਆਂ ਭੂਮਿਕਾਵਾਂ ਤੇ ਸਕ੍ਰਿਪਟਾਂ ਦੀ ਤਲਾਸ਼ ਕਰ ਰਹੇ ਹਨ।

ਇਸ ਤੋਂ ਇਲਾਵਾ, ਉਨ੍ਹਾਂ ਨੇ ਦੱਸਿਆ ਕਿ ਹੇਮਾ ਮਾਲਿਨੀ ਨੇ ਆਪਣੀ ਵਾਪਸੀ ‘ਤੇ ਕਿਹਾ ਹੈ ਕਿ ਜੇ ਉਨ੍ਹਾਂ ਲਈ ਕੁਝ ਚੰਗਾ ਹੋਵੇਗਾ, ਤਾਂ ਹੀ ਉਹ ਬਾਹਰ ਕੈਮਰੇ ਦੇ ਸਾਹਮਣੇ ਵਾਪਸੀ ਕਰੇਗੀ। ਈਸ਼ਾ ਨੇ ਅੱਗੇ ਕਿਹਾ- ਜੇ ਕਿਸੇ ਕੋਲ ਮੇਰੀ ਮਾਂ ਲਈ ਕੁਝ ਚੰਗਾ ਹੈ, ਤਾਂ ਉਹ ਉਨ੍ਹਾਂ ਨੂੰ ਬੁਲਾਵਾ।

ਪਿਤਾ ਧਰਮਿੰਦਰ ਬਾਰੇ ਵੀ ਦਿੱਤਾ ਬਿਆਨ

ਇੰਟਰਵਿਊ ਵਿੱਚ, ਉਸਨੇ ਆਪਣੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਬਾਰੇ ਹੋਰ ਗੱਲ ਕੀਤੀ ਤੇ ਕਿਹਾ ਜਦੋਂ ਵੀ ਪਾਪਾ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਹਨ ਤਾਂ ਉਹ ਸਾਨੂੰ ਆਪਣੇ ਲੁੱਕ ਤੇ ਪਹਿਰਾਵੇ ਦੀਆਂ ਤਸਵੀਰਾਂ ਦਿਖਾਉਂਦੇ ਹਨ।

ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਖਰੀ ਵਾਰ ‘ਏਕ ਦੁਆ’ ਵਿੱਚ ਨਜ਼ਰ ਆਈ ਸੀ।