ਬਿਜ਼ਨਸ ਡੈਸਕ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸਾਰੇ ਮੈਂਬਰਾਂ ਲਈ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ EPFO ਕਦੇ ਵੀ ਫੋਨ, ਈ-ਮੇਲ ਤੇ ਸੋਸ਼ਲ ਮੀਡੀਆ ਰਾਹੀਂ ਕਿਸੇ ਮੈਂਬਰ ਦੀ ਨਿੱਜੀ ਜਾਣਕਾਰੀ ਨਹੀਂ ਮੰਗਦਾ। ਇਨ੍ਹਾਂ ਸਾਰੇ ਮਾਧਿਅਮਾਂ ਰਾਹੀਂ ਕਦੇ ਵੀ ਕਿਸੇ ਨਾਲ ਕੋਈ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
ਸੋਸ਼ਲ ਮੀਡੀਆ ‘ਤੇ ਕੀਤਾ ਪੋਸਟ
EPFO ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ X ‘ਤੇ ਪੋਸਟ ਕੀਤਾ ਤੇ ਲਿਖਿਆ ਕਿ ਫਰਜ਼ੀ ਕਾਲਾਂ ਤੇ ਸੰਦੇਸ਼ਾਂ ਤੋਂ ਸਾਵਧਾਨ ਰਹੋ। ਈਪੀਐਫਓ ਕਦੇ ਵੀ ਫ਼ੋਨ, ਈ-ਮੇਲ ਤੇ ਸੋਸ਼ਲ ਮੀਡੀਆ ਰਾਹੀਂ ਮੈਂਬਰਾਂ ਤੋਂ ਕੋਈ ਨਿੱਜੀ ਜਾਣਕਾਰੀ ਨਹੀਂ ਮੰਗਦਾ।
ਇਸ ਦੇ ਨਾਲ ਹੀ EPFO ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿਚ ਲਿਖਿਆ ਗਿਆ ਸੀ ਕਿ ‘ਸਾਵਧਾਨ ਰਹੋ, ਚੌਕਸ ਰਹੋ’, ਕਦੇ ਵੀ ਆਪਣਾ UAN/ਪਾਸਵਰਡ/PAN/Aadhaha/Bank Account Details/OTP ਜਾਂ ਕੋਈ ਹੋਰ ਨਿੱਜੀ ਜਾਂ ਵਿੱਤੀ ਵੇਰਵੇ ਕਿਸੇ ਨਾਲ ਵੀ ਸਾਂਝੇ ਨਾ ਕਰੋ। EPFO ਜਾਂ ਇਸਦੇ ਮੁਲਾਜ਼ਮ ਕਦੇ ਵੀ ਮੈਸੇਜ, ਫੋਨ, ਈ-ਮੇਲ, ਵ੍ਹਟਸਐਪ, ਸੋਸ਼ਲ ਮੀਡੀਆ ‘ਤੇ ਇਹ ਵੇਰਵੇ ਨਹੀਂ ਪੁੱਛਦੇ।
#Beware of fake calls/messages. #EPFO never asks its members to share their personal details over phone, e-mail or on social media.
#epfowithyou #epf #EPFO #passbook #HumHaiNa #Alert #staysafe #पीएफ #AmritMahotsav pic.twitter.com/tpyewvvVXb
— EPFO (@socialepfo) October 1, 2023
ਸਾਈਬਰ ਕ੍ਰਾਈਮ ਬ੍ਰਾਂਚ ‘ਚ ਦਰਜ ਕਰਵਾਓ ਸ਼ਿਕਾਇਤ
ਈਪੀਐਫਓ ਨੇ ਪੋਸਟਰ ‘ਚ ਕਿਹਾ ਹੈ ਕਿ ਅਜਿਹੀ ਜਾਣਕਾਰੀ ਮੰਗਣ ਵਾਲੇ ਫਰਜ਼ੀ ਕਾਲਾਂ/ਸੁਨੇਹਿਆਂ ਤੋਂ ਸਾਵਧਾਨ ਰਹੋ ਅਤੇ ਜੇਕਰ ਕੋਈ ਤੁਹਾਨੂੰ ਅਜਿਹੀ ਜਾਣਕਾਰੀ ਮੰਗਦਾ ਹੈ, ਤਾਂ ਤੁਰੰਤ ਪੁਲਿਸ/ਸਾਈਬਰ ਅਪਰਾਧ ਸ਼ਾਖਾ ਨੂੰ ਰਿਪੋਰਟ ਕਰੋ।
EPFO ਦੀ ਹੈਲਪਲਾਈਨ ਨਾਲ ਕਰੋ ਸੰਪਰਕ
ਇਸ ਤੋਂ ਇਲਾਵਾ ਤੁਸੀਂ FPFO ਦੀਆਂ PF, ਪੈਨਸ਼ਨ ਜਾਂ EDLI ਸਕੀਮਾਂ ਬਾਰੇ ਜਾਣਨ ਲਈ EPFO ਹੈਲਪਲਾਈਨ 14470 ‘ਤੇ ਕਾਲ ਕਰ ਸਕਦੇ ਹੋ। ਇਹ ਹੈਲਪਲਾਈਨ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਖੁੱਲ੍ਹੀ ਰਹਿੰਦੀ ਹੈ। ਅੰਗਰੇਜ਼ੀ ਤੋਂ ਇਲਾਵਾ ਤੁਸੀਂ ਹਿੰਦੀ, ਗੁਜਰਾਤੀ, ਮਰਾਠੀ, ਕੰਨੜ, ਤਾਮਿਲ, ਤੇਲਗੂ, ਬੰਗਾਲੀ ਅਤੇ ਅਸਾਮੀ ਵਿੱਚ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।



