ਆਨਲਾਈਨ ਡੈਸਕ, ਨਵੀਂ ਦਿੱਲੀ : ਕਰਮਚਾਰੀਆਂ ਦੇ ਨਾਲ-ਨਾਲ ਕੰਪਨੀਆਂ ਵੀ ਪੀਐਫ ਫੰਡ (PF Fund) ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਦੀਆਂ ਹਨ। ਇਸ ਕਾਰਨ ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਸਾਨੂੰ ਸਮੇਂ-ਸਮੇਂ ‘ਤੇ ਪੀਐੱਫ ਖਾਤੇ ਦੀ ਸਟੇਟਮੈਂਟ ਚੈੱਕ ਕਰਨੀ ਚਾਹੀਦੀ ਹੈ।

ਦਰਅਸਲ, ਸਮੇਂ-ਸਮੇਂ ‘ਤੇ ਪੀਐਫ ਖਾਤੇ ਦੇ ਬੈਲੇਂਸ ਦੀ ਜਾਂਚ ਕਰਨ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕੰਪਨੀ ਫੰਡ ਵਿੱਚ ਨਿਵੇਸ਼ ਵੀ ਕਰ ਰਹੀ ਹੈ।

ਇਸ ਦੇ ਨਾਲ ਹੀ ਹੁਣ ਤੱਕ ਕਿੰਨਾ ਨਿਵੇਸ਼ ਹੋਇਆ ਹੈ। ਹੁਣ ਪੀਐਫ ਖਾਤੇ ਦਾ ਬੈਲੇਂਸ ਚੈੱਕ ਕਰਨ ਦੀ ਪ੍ਰਕਿਰਿਆ ਆਸਾਨ ਹੋ ਗਈ ਹੈ। ਤੁਸੀਂ ਇੰਟਰਨੈਟ ਤੋਂ ਬਿਨਾਂ ਵੀ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਐਸਐਮਐਸ ਭੇਜਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਕਾਲ ਰਾਹੀਂ ਬੈਲੇਂਸ ਵੀ ਜਾਣ ਸਕਦੇ ਹੋ।

ਮੈਸੇਜ ਰਾਹੀਂ ਚੈੱਕ ਕਰੋ ਬੈਲੇਂਸ

ਜੇਕਰ ਤੁਸੀਂ ਮੈਸੇਜ ਰਾਹੀਂ ਬੈਲੇਂਸ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ EPFOHO ਤੇ ਆਪਣਾ UAN ਨੰਬਰ ਲਿਖ ਸਕਦੇ ਹੋ। 7738299899 ‘ਤੇ ਲਿਖ ਕੇ ਮੈਸੇਜ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਤੁਰੰਤ ਆਪਣਾ ਪੀਐੱਫ ਬੈਲੇਂਸ ਪਤਾ ਲੱਗ ਜਾਵੇਗਾ।

ਕਾਲ ਰਾਹੀਂ ਚੈੱਕ ਕਰੋਂ ਬੈਲੇਂਸ

ਮੈਸੇਜ ਤੋਂ ਇਲਾਵਾ, ਤੁਸੀਂ ਮਿਸਡ ਕਾਲ ਰਾਹੀਂ ਵੀ ਬੈਲੇਂਸ ਚੈੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਪੀਐਫ ਖਾਤੇ ਵਿੱਚ ਰਜਿਸਟਰਡ ਮੋਬਾਈਲ ਨੰਬਰ ਤੋਂ 9966044425 ‘ਤੇ ਮਿਸ ਕਾਲ ਦੇਣੀ ਪਵੇਗੀ। ਮਿਸ ਕਾਲ ਤੋਂ ਬਾਅਦ, ਤੁਹਾਡੇ ਫੋਨ ‘ਤੇ ਇੱਕ ਮੈਸੇਜ ਆਵੇਗਾ। ਇਸ ਮੈਸੇਜ ਵਿੱਚ ਤੁਹਾਨੂੰ ਪੀਐਫ ਬੈਲੇਂਸ ਜ਼ਰੂਰ ਭੇਜਿਆ ਗਿਆ ਹੋਵੇਗਾ।

ਉਮੰਗ ਐਪ ਰਾਹੀਂ ਕਿਵੇਂ ਚੈੱਕ ਕੀਤਾ ਜਾਵੇ ਬੈਲੇਂਸ

ਤੁਹਾਨੂੰ ਆਪਣੇ ਫੋਨ ‘ਚ ਉਮੰਗ ਐਪ ਨੂੰ ਇੰਸਟਾਲ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਐਪ ‘ਚ ਲਾਗਇਨ ਕਰਨਾ ਹੋਵੇਗਾ।

ਹੁਣ ਐਪ ਵਿੱਚ ਸਰਚ ਕਰਨ ਲਈ ਜਾਓ ਤੇ View Passbook ਦੀ ਖੋਜ ਕਰੋ।

ਇਸ ਤੋਂ ਬਾਅਦ ਆਪਣਾ UAN ਨੰਬਰ ਦਰਜ ਕਰੋ।

ਹੁਣ ਤੁਹਾਡੇ ਰਜਿਸਟਰਡ ਫ਼ੋਨ ‘ਤੇ OTP ਆਵੇਗਾ, ਇਸ ਨੂੰ ਭਰੋ।

ਇਸ ਤੋਂ ਬਾਅਦ ਤੁਹਾਨੂੰ ਮੈਂਬਰ ਆਈਡੀ ਦੀ ਚੋਣ ਕਰਨੀ ਹੋਵੇਗੀ ਅਤੇ ਈ-ਪਾਸਬੁੱਕ ਨੂੰ ਡਾਊਨਲੋਡ ਕਰਨਾ ਹੋਵੇਗਾ।

ਈਪੀਐਫਓ ਦੀ ਵੈੱਬਸਾਈਟ ਤੋਂ ਕਿਵੇਂ ਚੈੱਕ ਕੀਤਾ ਜਾਵੇ ਬੈਲੇਂਸ

ਤੁਹਾਨੂੰ EPFO​ ਦੇ ਅਧਿਕਾਰਤ ਪੋਰਟਲ ‘ਤੇ ਜਾਣਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਸਰਵਿਸ ‘ਤੇ ਕਲਿੱਕ ਕਰਨਾ ਹੋਵੇਗਾ ਅਤੇ ਡ੍ਰਾਪਡਾਉਨ ਮੈਨਿਊ ਤੋਂ “”For employee” ਚੁਣਨਾ ਹੋਵੇਗਾ।

ਹੁਣ ਸਰਵਿਸ ਟੈਬ ਵਿੱਚ “ਮੈਂਬਰ ਪਾਸਬੁੱਕ” ਚੁਣੋ।

ਇਸ ਤੋਂ ਬਾਅਦ ਲਾਗਇਨ ਕਰਨ ਲਈ ਤੁਹਾਨੂੰ UAN ਨੰਬਰ ਅਤੇ ਪਾਸਵਰਡ ਭਰਨਾ ਹੋਵੇਗਾ।

ਹੁਣ ਤੁਸੀਂ ਆਸਾਨੀ ਨਾਲ EPF ਪਾਸਬੁੱਕ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣਾ ਮੌਜੂਦਾ ਬੈਲੇਂਸ ਵੀ ਚੈੱਕ ਕਰ ਸਕਦੇ ਹੋ।