ਆਨਲਾਈਨ ਡੈਸਕ, ਨਵੀਂ ਦਿੱਲੀ : ਬੁੱਧਵਾਰ (10 ਜਨਵਰੀ) ਨੂੰ ਸਵੇਰੇ 07:53 ਵਜੇ ਅੰਡੇਮਾਨ ਟਾਪੂ ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਪੱਛਮ ‘ਚ ਸਥਿਤ ਅੰਡੇਮਾਨ ਟਾਪੂ ‘ਚ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਇਹ ਜਾਣਕਾਰੀ ਦਿੱਤੀ ਹੈ। NCS ਨੇ ਦੱਸਿਆ ਕਿ ਅੰਡੇਮਾਨ ਟਾਪੂ ‘ਤੇ ਸਵੇਰੇ 7.53 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਅੰਡੇਮਾਨ ‘ਚ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

NCS ਅਨੁਸਾਰ, ਭੂਚਾਲ ਦੇ ਝਟਕੇ 10 ਜਨਵਰੀ ਨੂੰ ਸਵੇਰੇ 07:53 ਵਜੇ ਅਕਸ਼ਾਂਸ਼: 12.66, ਲੰਬਕਾਰ: 93.02 ਅਤੇ ਡੂੰਘਾਈ: 10 ਕਿਲੋਮੀਟਰ, ਸਥਾਨ: ਅੰਡੇਮਾਨ ਟਾਪੂ, ਭਾਰਤ ‘ਤੇ ਮਹਿਸੂਸ ਕੀਤੇ ਗਏ ਸਨ। NCS ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਭੂਚਾਲ ਦੇ ਕੇਂਦਰ ਦੀ ਡੂੰਘਾਈ 10 ਕਿਲੋਮੀਟਰ ਸੀ।

ਦੱਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ‘ਚ ਇੰਡੋਨੇਸ਼ੀਆ ਦੇ ਤਲੌਦ ਟਾਪੂ ‘ਚ 6.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ। ਐਨਸੀਐਸ ਦੇ ਅੰਕੜਿਆਂ ਅਨੁਸਾਰ, ਭੂਚਾਲ 9 ਜਨਵਰੀ ਮੰਗਲਵਾਰ ਦੀ ਅੱਧੀ ਰਾਤ ਨੂੰ 80 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।